Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੨੯
੧੮. ।ਘਰ ਵਿਚ ਵਿਚਾਰ ਤੇ ਗੁਰੂ ਜੀ ਦਾ ਅੁਪਦੇਸ਼॥
੧੭ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੧੯
ਦੋਹਰਾ: ਇਸ ਪ੍ਰਕਾਰ ਜਬਿ ਸਤਿਗੁਰੂ,
ਮਜ਼ਖਂ ਕੋ ਬਹੁ ਬਾਰਿ।
ਧੀਰਮਜ਼ਲ ਕੀ ਵਸਤੁ ਸਭਿ,
ਫੇਰਹੁ ਕਰਤਿ ਅੁਚਾਰਿ ॥੧॥
ਚੌਪਈ: ਮਾਤ ਨਾਨਕੀ ਤਬਿ ਚਲਿ ਆਈ।
ਜਿਸ ਕੇ ਰਿਦੇ ਅਧਿਕ ਰਿਸ ਛਾਈ।
-ਧੀਰਮਲ ਕੀਨਸਿ ਅਪਰਾਧੂ।
ਤਿਸ ਕੋ ਹਿਤ ਚਹਿ ਪੁਨ ਇਹ ਸਾਧੂ ॥੨॥
ਜੋਗ ਦੰਡ ਕੋ ਸ਼ਜ਼ਤ੍ਰ ਬਿਸਾਲਾ।
ਜਾਲਾ ਬਮਣੀ੧ ਹਤਿ ਤਿਸ ਕਾਲਾ।
ਪ੍ਰਾਨ ਹਾਨਿ ਲਗਿ ਕੀਨਿ ਖੁਟਾਈ।
ਹਮ ਘਰ ਕੀ ਸਭਿ ਬਸਤੁ ਲੁਟਾਈ- ॥੩॥
ਇਮ ਅਸਮੰਜਸ ਲਖਿ ਕਰਿ ਆਈ।
ਮਜ਼ਖਨ ਸਹਿਤ ਅੁਠੇ ਅਗੁਵਾਈ।
ਹਾਥ ਜੋਰਿ ਪਦ ਬੰਦਨ ਠਾਨੀ।
ਬੈਠੀ ਮਾਤਾ ਪਰਮ ਸੁ ਸਾਨੀ ॥੪॥
ਸ਼੍ਰੀ ਗੁਰ ਪਿਖਿ ਕੈ ਤੂਸ਼ਨਿ ਰਹੇ।
ਅਪਰ ਭਿ ਨਹੀਣ ਬਾਕ ਕਿਸਿ੨ ਕਹੇ।
ਦੀਰਘ ਸੀਤਲ ਸਾਸਨਿ ਲੀਨਸਿ।
ਜਲ ਪਰਪੁਲਤ੩ ਬਿਲੋਚਨ ਕੀਨਸਿ ॥੫॥
ਭੋ ਮਜ਼ਖਂ ਸਿਖ! ਸੁਨੀਅਹਿ ਬਾਤੀ।
ਮਮ ਸੁਤ ਸਦਾ ਰਹਿਤ ਇਹ ਭਾਂਤੀ।
ਭਏ ਪੰਚ ਭ੍ਰਾਤਾ ਬਰ ਬੀਰ।
ਛਜ਼ਤ੍ਰੀ ਧਰਮ ਬਿਖੈ ਧਰਿ ਧੀਰ ॥੬॥
ਬਡੋ ਭ੍ਰਾਤ ਗੁਰਦਿਜ਼ਤਾ ਭਯੋ।
ਸਭਿ ਤੇ ਲਘੁ ਮਮ ਸੁਤ ਜਨਮਯੋ।
ਨਹਿ ਬਿਵਹਾਰ ਰੁਚਹਿ ਜਿਸ ਕੋਈ।
੧ਬੰਦੂਕ।
੨ਕਿਸੇ ਨੇ।
੩ਭਰੇ ਹੋਏ।