Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੨੯
੧੭. ।ਖੋਜਾ ਅਨਵਰ ਦੂਤ॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੧੮
ਦੋਹਰਾ: ਦਿਵਸ ਆਗਲੇ ਸਤਿਗੁਰੂ, ਬੈਠੇ ਲਾਇ ਦਿਵਾਨ।
ਪਠੋ ਹੁਤੋ ਖੋਜਾਨਵਰ੧, ਸੂਬੇ ਕਾਲੇ ਖਾਨ ॥੧॥
ਚੌਪਈ: ਪੂਰਬ ਕਈ ਬਾਰ ਸੋ ਆਵਾ।
ਕਹਿ ਵਗ਼ੀਰਖਾਂ ਜਬਹਿ ਪਠਾਵਾ।
ਗੁਰੁ ਕੇ ਸੰਗ ਮਿਲੋ ਬਹੁ ਬਾਰੀ।
ਯਾਂ ਤੇ ਭੇਜੋ ਜਾਨਿ ਚਿਨਾਰੀ ॥੨॥
ਨਗਰ ਜਲਧਰ ਕੋ ਤਜਿ ਆਯੋ।
ਸ਼੍ਰੀ ਕਰਤਾਰ ਪੁਰਾ ਨਿਯਰਾਯੋ।
ਤਿਹ ਛਿਨ ਮਨ ਮਹਿ ਕਪਟ ਬਿਚਾਰਾ।
-ਅਬਿ ਮੈਣ ਪਰਖੋਣ ਕਰਿ ਨਿਰਧਾਰਾ ॥੩॥
ਸ਼੍ਰੀ ਨਾਨਕ ਅਵਤਾਰ ਕਿ ਨਾਂਹੀ।
ਕਰਾਮਾਤ ਕਾਮਲ ਧਰਿ ਮਾਂਹੀ੨।
ਪ੍ਰਥਮ ਆਵਤੋ ਮਸਲਤ ਕਰਨੇ।
ਅਬਿ ਕੈ ਗੁਰੂ ਪ੍ਰਾਨ ਹਮ ਹਰਨੇ- ॥੪॥
ਇਮ ਬਿਚਾਰ ਕਰਿ ਦੁਇ ਦੀਨਾਰ।
ਦੋਨਹੁ ਹਾਥਨਿ ਪਰ ਤਬਿ ਧਾਰਿ।
ਤਰੇ ਹਾਥ ਕਰਿ ਏਕ ਛਪਾਈ।
ਇਕ ਕਰ ਅੂਪਰ ਦੇਹਿ ਦਿਖਾਈ ॥੫॥
-ਜੇ ਅਜਮਤ, ਲੇਣ ਦੋਨਹੁ ਜਾਨ।
ਅਪਨੀ ਭੇਟ ਧਰਾਇ ਬਖਾਨਿ੩-।
ਸਭਾ ਬਿਖੈ ਜਹਿ ਬੈਠੇ ਸੁਨੇ।
ਪਹੁਚੋ ਗੀਦੀ ਤਰਕਤਿ ਘਨੇ ॥੬॥
ਅੁਤਰਿ ਤੁਰੰਗ ਤੇ ਗਯੋ ਅਗਾਰੀ।
ਤਿਮ ਦੀਨਾਰ ਹਾਥ ਪਰ ਧਾਰੀ।
ਜਬਿ ਸਤਿਗੁਰ ਕੋ ਨਗ਼ਰ ਦਿਖਾਈ।
ਕੀਨਿ ਬਿਲੋਕਨ ਭਨੋ ਸੁਨਾਈ ॥੭॥
ਆਵਹੁ ਖਾਨ! ਸੁਮਤਿ ਬਿਪਰੀਤੀ।
੧ਖੋਜਾ ਅਨਵਰ।
੨ਕਰਾਮਾਤ ਧਾਰਨ ਵਿਚ ਕਾਮਲ ਹਨ (ਕਿ ਨਹੀਣ)।
੩ਆਪਣੀ ਭੇਟ ਧਰਾ ਲੈਂਗੇ ਕਹਿਕੇ।