Sri Gur Pratap Suraj Granth

Displaying Page 117 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੩੨

ਹਾਰ ਸਰਬ ਚਰਨੀ ਤਿਨ ਲਾਗੇ- ॥੨੩॥
ਇਮਿ ਬਿਚਾਰਿ ਸਭਿ ਹੀ ਚਲਿ ਆਏ।
ਸਤਿਗੁਰੁ ਕੋ ਨਿਜ ਦਰਸ ਦਿਖਾਏ।
ਗੋਰਖ, ਭਰਥਰਿ, ਚਰਪਟ ਸਾਥਿ।
ਗੋਪੀਚੰਦ, ਸੁ ਈਸ਼ੁਰ ਨਾਥ ॥੨੪॥
ਆਏ ਸਤਿਗੁਰੁ ਲੇਨਿ ਪ੍ਰਤਜ਼ਗਾ੧।
ਪਾਇ ਪ੍ਰਤੀਤ ਭਰਮ ਅੁਰ ਭਜ਼ਗਾ।
ਸ਼੍ਰੀ ਅੰਗਦ ਸਿੰਘਾਸਨ੨ ਬੈਸੇ।
ਆਇ ਕਹੀ ਆਦੇਸ਼ ਅਦੇਸ਼ੇ ॥੨੫॥
ਤਿਨਿ ਕੇ ਮਨ ਕੀ ਸਭਿ ਗੁਰ ਜਾਨੀ।
ਸਾਦਰ ਮਧੁਰ ਭਾਖਿ ਕਰਿ ਬਾਨੀ।
ਬੈਠਾਰੇ ਆਸਨ ਸ਼ੁਭ ਦਏ।
ਗੋਰਖ ਆਦਿ ਪ੍ਰਸੰਨ ਮਨ ਭਏ ॥੨੬॥
ਕਹਿਣ ਅਸ਼ਟਾਂਗਹਿ ਜੋਗ ਮਹਾਤਮ੩।
ਬਿਨਾ ਜੋਗ ਨਹਿਣ ਨਿਰਮਲ ਆਤਮ।
ਪ੍ਰਿਥਮ ਸਕਲ ਜੇ ਭਏ ਮਹਾਨਾ।
ਕਰਿ ਕਰਿ ਜੋਗ ਸੁ ਪਾਯੋ ਗਾਨਾ ॥੨੭॥
ਤੁਮ ਕਲਿਜੁਗ ਮਹਿਣ ਭੇ ਅਵਿਤਾਰ।
ਗੁਰਤਾ ਗਾਦੀ ਬੈਠਿ ਅੁਦਾਰ।
ਜੋਗ ਜੁਗਤਿ ਨਹਿਣ ਪੰਥ ਤੁਮਾਰੇ।
ਕਿਸ ਪ੍ਰਕਾਰ ਸਿਖ ਕਰਹੁ ਅੁਧਾਰੇ? ॥੨੮॥
ਬਿਨਾ ਜੋਗ ਸਿਧਿ੪ ਹਾਥ ਨ ਆਵਤਿ।
ਬਿਨਾ ਜੋਗ ਬਿਜ਼ਗਾਨ੫ ਨ ਪਾਵਤਿ।
ਗਾਨੀ ਸੰਤ ਅਨਿਕ ਜਗ ਭਏ।
ਜੋਗ ਸਾਧ ਸੁ ਪਰਮਪਦ੬ ਲਏ ॥੨੯॥
ਸੁਨਿ ਸ਼੍ਰੀ ਅੰਗਦ ਆਸ਼ੈ ਤਾਂਹੀ।
ਕਰਨਿ ਲਗੇ ਅਬਿ ਸਮਾਂ ਸੁ ਨਾਂਹੀਣ।


੧ਪ੍ਰੀਖਾ ।ਸੰਸ: ਪ੍ਰਤਿਜ਼ਗਾ = ਪ੍ਰਣ, ਪ੍ਰਤਿ = ਪਰਸਪਰ। ਗਾ = ਜਾਣਨਾ॥।
੨ਗਜ਼ਦੀ।
੩ਫਲ।
੪ਸਿਜ਼ਧੀ।
੫ਪੂਰਾ ਗਾਨ।
੬ਪੂਰਨ ਪਦਵੀ (ਮੁਕਤੀ)।

Displaying Page 117 of 626 from Volume 1