Sri Gur Pratap Suraj Granth

Displaying Page 117 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੩੦

੧੬. ।ਬੀਮਾਰ ਘੋੜਾ ਕਾਗ਼ੀ ਤੋਣ ਲਿਆ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੧੭
ਦੋਹਰਾ: ਰਿਦੇ ਬਿਚਾਰੋ ਸਤਿਗੁਰੂ, -ਸ਼ਾਹਜਹਾਂ ਮਤਿ ਮੰਦ।
ਕਰੀ ਅਵਜ਼ਗਾ ਅਦਬ ਬਿਨ, ਲੀਨਿ ਤੁਰੰਗ ਬਿਲਦ ॥੧॥
ਚੌਪਈ: ਆਜ ਲੀਨਿ ਅਸੁ ਕੀਨਿ ਕੁਚਾਲੀ।
ਅਪਰ ਵਸਤੁ ਛੀਨਹਿ ਪਿਖਿ ਕਾਲੀ।
ਸਿਜ਼ਖਨਿ ਅੁਰ ਸ਼ਰਧਾ ਮਿਟਿ ਜਾਵੈ।
ਵਸਤੁ ਅਮੋਲਕ ਬਹੁਰ ਨ ਲਾਵੈਣ ॥੨॥
ਜਾਨੈਣ ਬਲੀ ਤੁਰਕ ਲੇ ਛੀਨਿ੧।
ਧਰਹਿ ਤ੍ਰਾਸ ਬਿਨੁ ਆਸ ਪ੍ਰਬੀਨਿ।
ਹਮ ਸਿਜ਼ਖੀ ਕੋ ਕਰਹਿ ਬਿਥਾਰਨਿ।
ਮਿਟਹਿ੨, ਜਬਹਿ ਪਿਖਿ ਲੈਣ ਅਸ ਕਾਰਨਿ ॥੩॥
ਇਸ੩ ਕੋ ਸੰਗ ਨ ਬਨਹਿ ਹਮਾਰੀ।
ਬਿਗਰ ਪਰਹਿ ਔਚਕ ਕਿਸ ਬਾਰੀ।
ਅਪਨੋ ਘੋਰਾ ਲੈ ਹੈਣ ਜਬੈ।
ਇਸ ਕੋ ਸੰਗ ਤਾਗ ਦੇਣ ਤਬੈ- ॥੪॥
ਇਮ ਸਤਿਗੁਰੁ ਅੁਰ ਮਹਿ ਠਹਿਰਾਈ।
ਸ਼ਾਹਜਹਾਂ ਅਸ ਲਿਯੋ ਮੰਗਾਈ।
ਹੇਰਨਿ ਹੇਤ ਪ੍ਰਤੀਖਤਿ ਰਹੋ।
ਆਯਹੁ ਨਿਕਟ ਹਰਖ ਬਹੁ ਲਹੋ ॥੫॥
ਬਸਤ੍ਰ ਅੁਤਾਰਿ ਆਪ ਕਰ ਫੇਰਾ।
ਸਕਲ ਬਨਾਅੁ ਸ਼ੁਭਤਿ ਅਤਿ ਹੇਰਾ।
ਚਢਨਿ ਹੇਤੁ ਜਬਿ ਅੁਜ਼ਦਮ ਕਰੋ।
ਗੁਰ ਫੇਰੋ ਮਨ, ਤਤਛਿਨਿ ਮੁਰੋ੪ ॥੬॥
ਕਹੋ ਥਕਤਿ ਹਯ ਆਯਹੁ ਦੂਰਿ।
ਦਿਹੁ ਬਿਸਰਾਮ ਗ਼ੀਨ ਬਨਿ ਰੂਰ੫।
ਦੋ ਇਕ ਤੀਨ ਦਿਵਸ ਮੁਹ ਚਰੈਣ।
ਤਾਵਤਿ ਸ਼੍ਰਮ ਸਗਰੋ ਪਰਹਰੈ ॥੭॥


੧ਜਾਨਂਗੇ ਕਿ ਬਲੀ ਤੁਰਕ ਖੋਹ ਲੈਂਗੇ।
੨ਮਿਟ ਜਾਏਗੀ (ਸਿਜ਼ਖੀ)।
੩ਸ਼ਾਹ ਜਹਾਨ।
੪(ਸ਼ਾਹ ਦਾ ਮਨ) ਫਿਰ ਗਿਆ।
੫ਸੁਹਣੀ ਕਾਠੀ ਬਣੇ।

Displaying Page 117 of 494 from Volume 5