Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੩੩
ਭਗਤਿ ਜੋਗ ਹੈ ਮਤੋ ਹਮਾਰਾ।
ਸਿਜ਼ਧਾਂ ਸਰਬ ਰਹੈਣ ਦਰਬਾਰਾ੧ ॥੩੦॥
ਆਤਮ ਗਾਨ ਭਗਤਿ ਹੀ ਦੇਤਿ।
ਭਗਤਿ ਕਰਤਿ ਸਭਿ ਹੀ ਸੁਖ ਲੇਤਿ।
ਨਾਮ ਆਸ਼ਰੈ ਜੋਗ ਤੁਮਾਰਾ।
ਸੋ ਸਤਿਨਾਮ ਹਮਹੁਣ ਕੋ ਪਾਰਾ ॥੩੧॥
ਤਨ ਸਾਧਨ ਹਿਤ ਜੋਗ ਕਮਾਵਹੁ।
ਪੁਨ ਮਨ ਜੀਤਹੁ ਨੀਠ੨ ਟਿਕਾਵਹੁ।
ਸਿਜ਼ਧਿ੩ ਆਇ ਤਬਿ ਠਾਂਢੀ ਹੋਇਣ।
ਤਿਨ ਸੋਣ ਪਰਚੋ ਤੁਮਰੋ ਜੋਇ ॥੩੨॥
ਬੈਸ੪ ਬਧਾਵਨ ਆਦਿਕ ਰਾਚੇ।
ਜਗ ਦਿਖਰਾਇ ਮਾਨ ਕੋ ਜਾਚੇ।
ਯਾਂ ਤੇ ਰਹੋ ਅਨਾਤਮ੫ ਮਾਂਹੀ।
ਬ੍ਰਹਮਾਤਮ੬ ਕੋ ਜਾਨਹੁ ਨਾਂਹੀ ॥੩੩॥
ਜੋਗ ਜੁਗਤਿ ਤੇ ਛੂਛੇ ਰਹੇ।
ਆਤਮ ਕੋ ਰਸ ਨਾਂਹਿਨ ਲਹੇ।
ਜਿਮ ਸ਼੍ਰੀ ਨਾਨਕ ਜੋਗ ਬਖਾਨਾ।
ਸੋ ਹਮ ਕਰਹਿਣ ਸੁਨਹੁ ਤੁਮ ਕਾਨਾ- ॥੩੪॥
ਸ੍ਰੀ ਮੁਖਵਾਕ:
ਸੂਹੀ ਮਹਲਾ ੧ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਜੋਗੁ ਨ ਖਿੰਥਾ੭ ਜੋਗੁ ਨ ਡੰਡੈ ਜੋਗੁ ਨ ਭਸਮ੮ ਚੜਾਈਐ ॥
ਜੋਗੁ ਨ ਮੁੰਦੀ੯ ਮੂੰਡਿ ਮੁਡਾਇਐ ਜੋਗੁ ਨ ਸਿੰੀ ਵਾਈਐ੧੦ ॥
ਅੰਜਨ੧੧ ਮਾਹਿ ਨਿਰੰਜਨਿ੧੨ ਰਹੀਐ ਜੋਗ ਜੁਗਤਿ ਇਵ ਪਾਈਐ ॥੧॥
੧ਸਿਧੀਆਣ ਸਭ ਦਰਬਾਰ ਵਿਚ (ਹਾਗ਼ਰ) ਰਹਿੰਦੀਆਣ ਹਨ।
੨ਮਸਾਂ ਮਸਾਂ।
੩ਸਿਜ਼ਧੀਆਣ।
੪ਅੁਮਰਾ।
੫ਜੋ ਆਤਮਾ ਨਹੀਣ ਹੈ।
੬ਬ੍ਰਹਮ ਤੇ ਆਤਮਾ ਲ਼। ਬ੍ਰਹਮ ਜੋ ਸਰਬ ਦਾ ਆਤਮਾ ਹੈ।
੭ ਗੋਦੜੀ ਪਹਿਨਂ ਨਾਲ।
੮ ਸੁਵਾਹ ਮਲਿਆਣ।
੯ਮੁੰਦਰਾ।
੧੦ਨਾਦ ਵਜੌਂ ਨਾਲ।
੧੧ਮਾਇਆ ਰੂਪੀ ਸੁਰਮਾਂ (ਕਾਲਖ)।
੧੨ਮਾਯਾ ਰਹਤ।