Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੩੦
੧੭. ।ਪਹਾੜੀਆਣ ਦੀਆਣ ਰਾਤੀਣ ਸਲਾਹਾਂ॥
੧੬ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੧੮
ਦੋਹਰਾ: ਭੀਮਚੰਦ ਬਿਨ ਅਨਦ ਕੇ, ਦੇਖਿ ਰਹੋ ਬਿਸਮਾਇ।
-ਬੀਰ ਹਗ਼ਾਰਹੁ ਪਚ ਰਹੇ, ਲੋਥ ਨਹੀਣ ਕਿਮ ਲਾਇ ॥੧॥
ਚੌਪਈ: ਅਲਪ ਖਾਲਸਾ ਅਰੋ ਲਹੋ ਹੈ੧।
ਬਹੁਤ ਹਮਾਰੀ ਦਿਸ਼ਾ ਰਹੋ ਹੈ੨।
ਪਚਿ ਪਚਿ ਰਹੇ ਹੇਲ ਕੋ ਡਾਲਤਿ।
ਅਨਿਕ ਪ੍ਰਕਾਰਨ ਕੇ ਬਲ ਘਾਲਤਿ ॥੨॥
ਨਹੀਣ ਕਿਸਹੁ ਨੇ ਸਿੰਘ ਹਲਾਏ।
ਗਾਡ ਨਿਸ਼ਾਨ ਥਿਰੇ ਜਿਸ ਥਾਏਣ।
ਕਿਮ ਇਹ੩ ਲਰਤੇ ਤਹਾਂ ਨਰਨ ਮੈ੪-।
ਇਮ ਸੋਚਤਿ ਗਿਰਪਤਿ ਬਹੁ ਮਨ ਮੈਣ ॥੩॥
ਹਟੀ ਚਮੂੰ ਲਰਿਬੇ ਪਿਛਵਾਈ।
ਆਇ ਸਿਵਰ ਘਾਲੋ੫ ਗਿਰਰਾਈ।
ਮਰੇ ਪਰੇ ਸੋ ਖੇਤ ਰਹੇ ਹੈਣ।
ਜੋ ਘਾਇਲ ਸੰਭਾਲ ਲਏ ਹੈਣ ॥੪॥
ਥਕਤਿ ਸੂਰਮੇ ਸਕਲ ਤੁਰੰਗਨਿ।
ਮੁਰਝਾਨੇ ਮੁਖ ਸਿਥਲੇ ਅੰਗਨਿ।
ਬਿਨ ਅੁਤਸਾਹ ਸ਼ੋਕ ਮੈਣ ਕੇਤੇ।
ਸਨਬੰਧੀ ਹਤਿ ਘਾਲੋ ਜੇਤੇ੬ ॥੫॥
ਮੰਤ੍ਰੀ ਅਪਰ ਜਿਤਿਕ ਥੇ ਸਾਨੇ।
ਹੋਤਿ ਸਮੀਪ ਸਕਲ ਸਨਮਾਨੇ।
ਨਿਜ ਵਗ਼ੀਰ ਕੋ ਨਿਕਟ ਬਿਠਾਰਾ।
ਜਲਤਿ ਮਸਾਲ ਖਰੇ ਗਨ ਝਾਰਾ੭ ॥੬॥
ਆਇ ਕੇਸਰੀਚੰਦ ਹੰਡੂਰੀ।
ਭੂਪ ਕਟੋਚ ਆਦਿ ਬਿਧਿ ਰੂਰੀ।
੧ਅੜਿਆ ਵੇਖਿਆ ਹੈ।
੨ਸਾਡੇ ਵਲ ਬਹੁਤਾ (ਦਲ) ਹੈਗਾ ਸੀ।
੩ਭਾਵ ਪਹਾੜੀ।
੪ਭਾਵ ਸਿੰਘਾਂ ਵਿਚ।
੫ਪਿਛੇ ਆ ਕੇ ਡੇਰਾ ਪਾਇਆ।
੬ਜਿਨ੍ਹਾਂ ਦੇ ਸਨਬੰਧੀ ਮਾਰੇ ਗਏ ਸਨ।
੭ਝਾਰ ਮਤਾਬੀ।