Sri Gur Pratap Suraj Granth

Displaying Page 118 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੩੧

੧੭. ।ਦਾਰਾਸ਼ਕੋਹ ਲ਼ ਅੁਪਦੇਸ਼॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੧੮
ਦੋਹਰਾ: ਸ਼੍ਰੀ ਸਤਿਗੁਰ ਹਰਿ ਰਾਇ ਜੀ,
ਭੁਗਤਿ ਮੁਕਤਿ ਦੇ ਦਾਨ।
ਰਿਦਾ ਸ਼ੁਜ਼ਧ ਦੇਖਨਿ ਕਰੋ,
ਦਾਰਸ਼ਕੋਹੁ ਸੁਜਾਨ ॥੧॥
ਚੌਪਈ: ਤੁਰਕੇਸ਼ੁਰ* ਕੇ ਬੰਸ ਮਝਾਰੇ।
ਸ਼ੁਭ ਮਤਿ ਅੁਪਜੋ ਗੁਨ ਬੀਚਾਰੇ੧।
ਮਰੂ੨ ਦੇਸ਼ ਜਿਮ ਸੁਰਤਰੁ ਹੋਵਾ।
ਜਿਮ ਕਾਕਨਿ ਕੇ ਕੋਕਿਲ ਜੋਵਾ੩ ॥੨॥
ਬਕਨਿ ਬੰਸ ਕਲਹੰਸ੪ ਅੁਪੰਨਾ।
੫ਕੋ ਖੁਦਾਇ ਦਰਵਸ਼ ਪ੍ਰਸਨਾ।
ਪਰਮਾਰਥ ਮਹਿ ਸੁਮਤਿ ਲਗਾਈ।
ਜਨਮ ਮਰਨ ਕੀ ਖੈ ਦੁਚਿਤਾਈ੬ ॥੩॥
ਬਿਖੈ ਬਾਸ਼ਨਾ ਦੁਰਮਤਿ ਨਾਸ਼ੀ।
ਕਰੀ ਨਿਕੰਦ੭ ਸ਼ਰ੍ਹਾ ਗਰ ਫਾਸੀ।
ਅੁਜ਼ਤਮ ਪੰਥ ਚਲਿਨਿ ਚਿਤ ਚਹੋ।
ਪੂਰਬ ਬਡਭਾਗਨਿ ਤੇ ਲਹੋ ॥੪॥
ਭੋਗਨਿ ਰਾਜ ਸਮਾਜ ਬਿਸਾਲ।
ਇਸਤ੍ਰੀ ਆਦਿ ਬਿਸ਼ਨਿ ਜੰਜਾਲ।
ਨਾਸ਼ਵੰਤ ਇਹ ਕੇਤਿਕ ਦਿਨ ਕੇ।
ਛਿਨ ਭੰਗਰ ਜਿਮ ਓਸਨਿ ਕਨਕੇ੮ ॥੫॥
ਫਸਿ ਫਸਿ ਇਨ ਮਹਿ ਕਸ਼ਟ ਲਹੰਤੇ।
ਸਜ਼ਤਨਾਮ ਕਅੁ ਨਹਿ ਸਿਮਰੰਤੇ।


*ਪਾ:-ਤੁਰਕੇਸ਼ਨਿ।
੧(ਇਹ) ਗੁਣ ਵਾਲਾ ਵਿਚਾਰਿਆ।
(ਅ) (ਤਤ ਮਿਜ਼ਥਿਆ ਦੇ) ਵਿਚਾਰ (ਆਦਿ) ਗੁਣ ਜਿਸ ਵਿਚ ਹਨ।
੨ਰੇਤਲੇ।
੩ਕਾਵਾਣ ਦੇ ਜਿਵੇਣ ਕੋਇਲ ਦੇਖੀਦੀ ਹੈ।
੪ਰਾਜ ਹੰਸ। (ਅ) ਸੁੰਦਰ ਹੰਸ।
੫ਕਿਸੇ ਖੁਦਾ ਦੇ ਦਰਵੇਸ਼ ਨੇ ਪ੍ਰਸ਼ਨ (ਹੋਕੇ) ਪ੍ਰਮਾਰਥ ਵਿਚ.......।
੬ਦੁਬਿਧਾ ਯਾ ਚਿੰਤਾ ਦੂਰ ਕੀਤੀ।
੭ਨਾਸ਼ ਕੀਤੀ।
੮ਤ੍ਰੇਲ ਦੇ ਤੁਪਕੇ।

Displaying Page 118 of 412 from Volume 9