Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੩੫
-ਅੁਚਿਤ ਲਖੇ, ਨਿਜ ਥਲ ਥਿਤਿ ਕਿਏ-।
ਇਮਿ ਸ਼੍ਰੀ ਅੰਗਦ ਅੁਜ਼ਤਰ ਦੀਨੇ।
ਸਿਖ ਚਹੁਣ ਦਿਸ਼, ਬਿਚ ਆਪ ਅਸੀਨੇ ॥੩੮॥
ਇਸ ਪ੍ਰਕਾਸ਼ ਕੁਛ ਦਿਵਸ ਬਿਤਾਏ।
ਦਿਨ ਪ੍ਰਤਿ ਬਿਦਤਹਿਣ ਜਗ ਅਧਿਕਾਏ।
ਦਿਜ਼ਲੀ ਕਾ ਹੁਮਾਅੁ* ਭਾ ਸ਼ਾਹੂ।
ਭਯੋ ਰਾਜ ਬਡ ਸਭਿ ਜਗ ਮਾਂਹੂ ॥੩੯॥
ਦੈ ਭ੍ਰਾਤਾ ਪਠਾਨ ਬਡ ਸੂਰੇ।
ਬਡ ਅੁਮਰਾਵ ਸੁ ਕੀਨ ਹਦੂਰੇ।
ਬਿਗਰ ਪਰੇ ਦਿਜ਼ਲੀ ਪਤਿ ਸੰਗ੧।
ਗਰਬ ਠਾਨਿ ਚਾਹਤਿ ਭੇ ਜੰਗ ॥੪੦॥
ਏਕ ਸਲੇਮ ਸ਼ਾਹਿ ਤਿਸ ਨਾਮ+।
ਸ਼ੇਰ ਸ਼ਾਹ ਦੂਸਰ ਬਲਧਾਮ੨।
ਆਕੀ ਦੁਰਗ ਪ੍ਰਾਗ੩ ਕਰਿ ਲੀਨਾ।
ਸਕਲ ਸਮਾਜ ਜੁਜ਼ਧ ਕੋ ਕੀਨਾ ॥੪੧॥
ਸੁਨਿ ਹੁਮਾਅੁ ਨੇ ਕੀਨਿ ਚਢਾਈ।
-ਮੋ ਪੈ ਸੈਨਾ ਬਹੁ ਸਮੁਦਾਈ।
ਤਿਨ ਕੇ ਨਿਕਟਿ ਅਲਪ ਹੀ ਅਹੇ।
ਹਤੋਣ ਕਿ ਬਾਣਧੋਣ ਚਢਿ- ਇਮਿ ਚਹੇ ॥੪੨॥
ਪਹੁਣਚਿ ਪ੍ਰਯਾਗ ਜੰਗ ਕੋ ਠਾਨਾ।
ਦੁਹਿਦਿਸ਼ਿ ਬਾਜੇ ਬਜੇ ਮਹਾਂਨਾ।
ਨਿਕਸੇ ਤਬਿ ਪਠਾਨ ਦੈ ਭਾਈ।
ਲਸ਼ਕਰ੪ ਮਿਲਤੇ ਮਚੀ ਲਰਾਈ ॥੪੩॥
ਤਬਹਿ ਪਠਾਨਿ ਗਹੀ ਕਿਰਪਾਨੈਣ।
ਭਏ ਸਮੁਖ ਗਨ ਸੁਭਟਨਿ ਹਾਨੈ੫।
*ਹੁਮਾਯੂੰ-ਪਾਤਸ਼ਾਹ। ਇਹ ਬਾਬਰ ਦਾ ਪੁਜ਼ਤ੍ਰ ਤੇ ਅਕਬਰ ਦਾ ਪਿਤਾ ਸੀ।
੧ਭਾਵ ਹੁਮਾਯੂੰ ਨਾਲ।
+ਸ਼ੇਰ ਸ਼ਾਹ ਦੇ ਦੋ ਭਰਾ ਸਨ, ਇਕ ਦਾ ਨਾਮ ਨਿਗ਼ਾਮ ਸੀ ਤੇ ਦੂਸਰੇ ਦਾ ਸੁਲੇਮਾਨ। ਇਸ ਸਲੇਮ ਤੋਣ ਮੁਰਾਦ
ਸੁਲੇਮਾਨ ਦੀ ਜਾਪਦੀ ਹੈ। ਸ਼ੇਰਸ਼ਾਹ ਦੇ ਮਰਨ ਪਿਛੋਣ ਅੁਸ ਦਾ ਦੂਸਰਾ ਪੁਜ਼ਤਰ ਜਲਾਲ ਨਾਮੇ ਗਜ਼ਦੀ ਤੇ ਬੈਠਾ ਸੀ,
ਏਸ ਨੇ ਆਪਣਾ ਖਿਤਾਬ ਸਲੇਮ ਰਖਿਆ ਸੀ।
੨ਸੂਰਮਾ।
੩ਅਲਾਹਾਬਾਦ।
੪ਫੌਜ।
੫ਸਨਮੁਖ ਸਮੂਹ ਸੂਰਮਿਆਣ ਲ਼ ਮਾਰਨ ਲਈ।