Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੩੩
੧੬. ।ਬਰਾਤ ਵਾਪਸ। ਚੋਰੀ ਹੋ ਗਈ ਥੈਲੀ ਦਜ਼ਸੀ॥
੧੫ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੧੭
ਦੋਹਰਾ: ਗੁਜਰੀ ਰਿਦੈ ਪ੍ਰਮੋਦ ਧਰਿ,
ਚਹੂੰ ਕੋਦ੧ ਗਨ ਨਾਰਿ।
ਤਾਗਿ ਸਦਨ ਨਿਜ ਪੌਰ ਕੋ,
ਮਿਲੀ ਆਇ ਅਗਵਾਰ ॥੧॥
ਚੌਪਈ: ਬਡੇ ਗੁਰਨਿ੨ ਜਹਿ ਥਾਨ ਸੁਹਾਵਨ।
ਚਾਹਤਿ ਹੈਣ ਤਹਿ ਮਾਥ ਟਿਕਾਵਨਿ।
ਕਹਿ ਕਰਿ ਪ੍ਰੇਰੋ ਅੁਤ ਕੋ ਡੇਰਾ।
ਦੂਲਹੁ ਸਹਿਤ ਚਲੇ ਤਿਤ ਓਰਾ ॥੨॥
ਬਹੁਤ ਬਰਾਤ ਚਲੀ ਪਸ਼ਚਾਤਾ।
ਹੇਤੁ ਮਨਾਵਨਿ ਕੇ ਸੁਖਦਾਤਾ।
ਮੋਦਕ ਥਾਰ ਲਾਇ ਸਮੁਦਾਏ।
ਜਾਇ ਅਜ਼ਗ੍ਰ ਦਰਬਾਰ ਟਿਕਾਏ ॥੩॥
ਕਲੀਧਰ ਅੁਤਰੇ ਤਤਕਾਲਾ।
ਦੁਲਹਨ ਸੰਗ ਮਿਲੀ ਗਨ ਬਾਲਾ।
ਪਹੁਚੇ ਸ਼੍ਰੀ ਦਰਬਾਰ ਅਗਾਰੀ।
ਖਰੇ ਹੋਇ ਅਰਦਾਸ ਅੁਚਾਰੀ ॥੪॥
ਚਾਰ ਪੰਚ ਗੁਰ ਕੇ ਲੇ ਨਾਮੂ੩।
ਬੋਲਹੁ ਵਾਹਿਗੁਰੂ ਸੁਖਧਾਮੂ।
ਪਾਨ ਗ੍ਰਹਨਿ੪ ਕਲੀਧਰ ਹੋਵਾ।
ਆਨਿ ਆਪ ਕੋ ਦਰਸ਼ਨ ਜੋਵਾ ॥੫॥
ਅੰਗ ਸੰਗ ਨਿਤ ਰਹਹੁ ਸਹਾਇਕ।
ਮੰਗਲ ਦਾਇਕ ਸਹਿਜ ਸੁਭਾਇਕ।
ਬੰਸ ਬ੍ਰਿਧਾਇਕ੫ ਸਭਿ ਜਗਨਾਇਕ।
ਸਦਾ ਬਿਘਨ ਕੇ ਓਘਨ ਘਾਇਕ੬ ॥੬॥
ਇਜ਼ਤਾਦਿਕ ਕਹਿ ਬਿਨੈ ਮਹਾਨੀ।
੧ਚੁਫੇਰੇ।
੨ਵਡੇ ਗੁਰਾਣ ਦਾ।
੩ਚਾਰ ਤੇ ਪੰਜ = ਨੌਣ ਗੁਰੂ ਸਾਹਿਬਾਣ ਦੇ।
੪ਵਿਵਾਹ।
੫ਦੇ ਵਧਾਵਂ ਵਾਲੇ।
੬ਸਮੂਹ ਬਿਘਨਾਂ ਦੇ ਨਾਸ਼ਕ।