Sri Gur Pratap Suraj Granth

Displaying Page 120 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੧੩੨

ਪੁਰਿ ਸਿਰੰ੍ਹਦ ਕੋ ਮਾਰਿ ਅੁਜਾਰਾ।
ਅਬਿ ਨਿਕਸੈ ਕਰਿ ਜੰਗ ਅਖਾਰਾ* ॥੨੯॥
ਲਸ਼ਕਰ ਤੇ ਸੋ ਗਯੋ ਪਲਾਈ।
ਦੁਰਗ ਬਿਖੈ ਘੇਰੋ ਪਰਿ ਜਾਈ।
ਤੋਹਿ ਬੈਸ ਲਗਿ ਸਲਤਨ ਸਾਰੀ।
ਬਨੀ ਰਹੈ ਹਮ ਜਥਾ ਅੁਚਾਰੀ ॥੩੦॥
ਪਾਛੇ ਘਨੇ ਅੁਠਹਿ ਅੁਤਪਾਤਾ।
ਅੁਜਰਹਿ ਦੇਸ਼ ਹੋਹਿ ਨਰ ਘਾਤਾ।
ਜਿਨ ਕੌ ਕੋਇ ਨ ਸਕਹਿ ਮਿਟਾਈ।
ਐਸੇ ਪਰਹਿ ਰੌਰ ਸਮੁਦਾਈ ॥੩੧॥
ਤੋਹਿ ਬਾਪ ਕਿਯ ਪਾਪ ਕਲਾਪੇ।
ਤਿਸ ਕਰਿ ਕੁਲ ਤੇ ਸਲਤਨ ਖਾਪੇ।
ਅਵਨੀ ਪਤਿ ਹੈਣ ਅਨਿਕ ਪ੍ਰਕਾਰੇ।
ਅਰਨਿ ਲਰਨਿ ਅਰੁ ਅਰਿਨਿ ਪ੍ਰਹਾਰੇ੧ ॥੩੨॥
ਸੁਨਿ ਕਰਿ ਸ਼ਾਹੁ ਬਹਾਦਰ ਹਰਖੋ।
-ਮੋਹਿ ਰਾਜ ਥਿਰ ਹੁਇ- ਅੁਰ ਪਰਖੋ।
ਪਾਛੇ ਕੀ ਪਾਛੇ ਹੁਇ ਜੈਸੇ।
ਕਰਹਿ ੁਦਾਇ ਲਖਹਿ ਕੋ ਕੈਸੇ ॥੩੩॥
ਸ਼੍ਰੀ ਸਤਿਗੁਰ! ਤੁਮ ਮੋਹਿ ਸਹਾਇਕ।
ਭੂਤ ਭਵਿਜ਼ਖ ਵਿਘਨ ਕੇ ਘਾਇਕ।
ਸ਼ਰਨ ਪਰੇ ਕੀ ਪਤਿ ਮਮ ਰਾਖੀ।
ਭਈ ਸਾਚ ਜਿਮ ਰਾਵਰ ਭਾਖੀ ॥੩੪॥
ਦਿਹੁ ਆਇਸੁ ਅਬਿ ਕਰੌਣ ਚਢਾਈ।
ਦਰਸ਼ਨ ਕਰੌਣ ਬਹੁਰ ਮੈਣ ਆਈ।
ਸ਼੍ਰੀ ਮੁਖ ਤੇ ਮੁਸਕਤਿ ਫੁਰਮਾਯੋ।
ਦਰਸ਼ਨ ਹੋਇ ਰਹੇ ਜਿਮ ਭਾਯੋ੨ ॥੩੫॥
ਗਮਨਹੁ ਬਿਚਰਹੁ ਦਜ਼ਖਿਂ ਦੇਸ਼।
ਕਰਿ ਲੀਜੈ ਅਨੁਸਾਰਿ ਅਸ਼ੇਸ਼।


*ਪਿਛੇ ਸਿਜ਼ਧ ਕਰ ਆਏ ਹਾਂ ਕਿ ਗੁਰੂ ਜੀ ਸਿਰੰ੍ਹਦ ਮਾਰਨ ਵੇਲੇ ਸਚਖੰਡ ਪਾਨ ਕਰ ਚੁਜ਼ਕੇ ਸੇ।
੧ਅੜਕੇ ਲੜਨਗੇ ਅਤੇ ਸ਼ਜ਼ਤ੍ਰਆਣ ਲ਼ ਮਾਰਨਗੇ।
੨ਦਰਸ਼ਨ ਹੋ ਰਹੇ ਹਨ (ਅਜ਼ਗੋਣ) ਜਿਵੇਣ (ਸਾਈਣ ਲ਼) ਭਾਵੇਗਾ। (ਅ) ਜਿਵੇਣ (ਤੇਰਾ) ਪ੍ਰੇਮ ਹੋਏਗਾ ਦਰਸ਼ਨ ਹੋ
ਰਹਿਂਗੇ।

Displaying Page 120 of 299 from Volume 20