Sri Gur Pratap Suraj Granth

Displaying Page 120 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੩੩

੧੫. ।ਮੁਗਲਸਖਾਨ ਯੁਜ਼ਧ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੧੬
ਦੋਹਰਾ: ਬਹੁ ਧੌਣਸਨਿ ਧੁੰਕਾਰ ਕੋ, ਸੁਨਿ ਸਿਖ ਆਏ ਦੌਰਿ।
ਸ਼੍ਰੀ ਹਰਿਗੋਵਿੰਦ ਸੋਣ ਕਹੋ, ਸੁਨਹੁ ਗੁਰੂ ਸਿਰਮੌਰ! ॥੧॥
ਚੌਪਈ: ਆਗੇ ਦੂਰਿ ਹੁਤੇ ਹਮ ਖਰੇ।
ਜਬਿ ਕੇ ਕਤਲ ਭਏ ਰਿਪੁ ਮਰੇ।
ਤਕਰਾਈ ਹਿਤ ਇਕ ਸੌ ਠਾਂਢੇ।
ਪਕਰੇ ਸ਼ਸਤ੍ਰ ਸਜ਼ਤ੍ਰ ਹਿਤ ਗਾਢੇ ॥੨॥
ਜੇਤਿਕ ਤੁਰਕ ਸਮੂਹ ਭਗੈਲ੧।
ਅਰੁ ਜੇਤਿਕ ਰਾਖੇ ਨਿਜ ਗੈਲ੨।
ਸਭਿ ਕਰਿ ਇਕਠੇ ਰਿਸਿ ਕੋ ਠਾਨਿ।
ਆਪ ਚਢੋ ਅਬਿ ਮੁਗਲਸਖਾਨ ॥੩॥
ਗਨ ਨਿਸ਼ਾਨ ਬਾਜਤਿ ਅਬਿ ਆਵੈਣ।
ਬਾਦਤਿ੩ ਅਪਰ ਅਨੇਕ ਬਜਾਵੈਣ।
ਫਰਰੇ ਛੁਟੇ ਨਿਸ਼ਾਨ ਅਗਾਰੀ।
ਆਵਤਿ ਦਲ ਜੁਤਿ ਬਡ ਹੰਕਾਰੀ ॥੪॥
ਸਾਵਧਾਨ ਹੂਜਹਿ ਗੁਰੁ ਪੂਰੇ!
ਇਕਠੇ ਕਰਹੁ ਨਿਕਟਿ ਗਨ ਸੂਰੇ।
ਅਬਿ ਕੈ ਇਕ ਹਜ਼ਲੇ ਕੇ ਤੁਰਕਾ੪।
ਬਿਜੈ ਡੰਕ ਤਬਿ ਬਾਜਹਿ ਗੁਰ ਕਾ ॥੫॥
ਲਖਾ ਢਿਗ ਨਗਾਰਚੀ ਅਹਾ।
ਖਾਸ ਗੁਰੂ ਕੇ ਜੋ ਨਿਤ ਰਹਾ।
ਸੈਨਾਪਤਿ ਅਪਰਨਿ ਕੇ ਜੁਦੇ।
ਨਿਜ ਨਿਜ ਮਿਸਲਿ ਰਹਤਿ ਜਦ ਕਦੇ ॥੬॥
ਸ਼੍ਰੀ ਹਰਿਗੋਬਿੰਦ ਬਾਕ ਅੁਚਾਰੇ।
ਦੁਹਰੀ ਚੋਬਨਿ ਹਨਹੁ ਨਗਾਰੇ।
ਕਰਹੁ ਸੂਰ ਸਜ਼ਜੀ੫ ਰਿਪੁ ਮਾਰੈਣ।
ਅਬਿ ਕੇ ਥਿਰਹਿ ਨ੧, ਭਾਜ ਪਧਾਰੈਣ ॥੭॥


੧ਕਾਇਰ।
੨ਆਪਣੇ ਪਿਜ਼ਛੇ।
੩ਵਾਜੇ।
੪ਇਕ ਹਜ਼ਲੇ ਦੀ, (ਮਾਰ) ਤੁਰਕ ਹਨ।
੫ਸੂਰਮਿਆਣ ਲ਼ ਤਿਆਰ ਬਰ ਤਿਆਰ ਕਰੇ।

Displaying Page 120 of 459 from Volume 6