Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੩੪
੧੭. ।ਸੁਲਹੀ ਚੜ੍ਹਕੇ ਆਇਆ॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੧੮
ਦੋਹਰਾ: ਚਿਤਵਤਿ ਕਾਰਜ ਅਨਿਕ ਕੋ, ਸੁਲਹੀ ਚਹਤਿ ਪਾਨ।
ਗਮਨੋ ਸ਼ਾਹ ਸਮੀਪ ਤਬਿ, ਤਸਲੀਮਾਤ ਬਖਾਨ ॥੧॥
ਚੌਪਈ: ਜਬਿ ਅਵਕਾਸ਼ ਕਹਨਿ ਕੋ ਪਾਯੋ।
ਤਬਿ ਸੁਲਹੀ ਕਰ ਜੋਰਿ ਅਲਾਯੋ।
ਮਾਝੇ ਦੇਸ਼ ਚਹਤਿ ਮੈਣ ਗਯੋ।
ਕਛੂ ਕਾਰ ਤਹਿ ਅਫਤਰ੧ ਭਯੋ* ॥੨॥
ਸ਼੍ਰੀ ਅਰਜਨ ਜਗ ਗੁਰੂ ਕਹਾਵੈ।
ਕਹਿ ਲੋਕਨਿ ਕੋ ਸੋ ਬਿਗਰਾਵੈ।
ਦੇਸ਼ ਮਾਮਲਾ ਦੇਤਿ ਬਿਗਾਰੇ।
ਨਰ ਹਗ਼ਾਰ ਹੀ ਤਿਸ ਅਨੁਸਾਰੇ ॥੩॥
ਬਿਗਰੋ ਸਰਬ ਜਾਇ ਸੁਧਰਾਅੂਣ੨।
ਦੇ ਕਰਿ ਜੋਰ ਆਪ ਮੈਣ ਲਾਅੂਣ।
ਮੋ ਬਿਨ ਗਏ ਦਰਬ ਨਹਿ ਆਵੈ।
ਅਪਰ ਨ ਬੁਧਿ ਬਲ ਕਰਿ ਕੋ ਲਾਵੈਣ ॥੪॥
ਸੁਨਤਿ ਸ਼ਾਹੁ ਕੀਨਸਿ ਫੁਰਮਾਨ।
ਜਾਇ ਕਰੋ ਧਨ ਕਾਜ ਮਹਾਨ।
ਤੂਰਨਿ ਹੀ ਹਟਿ ਕਰਿ ਇਤ ਆਵਹੁ।
ਸੈਨ ਸੰਗ ਲੇ ਕਰਿ ਚਢਿ ਜਾਵਹੁ ॥੫॥
ਸੁਲਹੀ ਲਈ ਸ਼ਾਹੁ ਕੀ ਆਇਸੁ।
ਹਰਖਤਿ ਅੁਰ ਨਿਜ ਘਰ ਕੋ ਆਇ ਸੁ।
ਕਰਿ ਬਿਚਾਰ ਚੰਦੂ ਢਿਗ ਗਯੋ।
ਮਿਲਿ ਸਲਾਮ ਕਰਿ ਬੈਠਤਿ ਭਯੋ ॥੬॥
ਸੁਨਹੁ ਦਿਵਾਨ ਬਾਕ ਅਸ ਮੋਰਾ।
ਏਕ ਕਾਜ ਭਾ ਮਮ ਅਰੁ ਤੋਰਾ।
ਜਿਨਹਿ ਹਟਾਵਨਿ ਕੀਨਸਿ ਨਾਤਾ।
ਸੋ ਮੇਰੋ ਬੈਰੀ ਬਜ਼ਖਾਤਾ ॥੭॥
ਮੈਣ ਅਬਿ ਜਾਤਿ ਗਹੌਣ ਕੈ ਮਾਰੌਣ।
੧ਅਬਤਰ = ਰਾਬ।
*ਪਾ:-ਅਫਰਤੀ।
੨ਸਧਾਰਾਣ।