Sri Gur Pratap Suraj Granth

Displaying Page 123 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੩੮

ਸਾਰੋ ਬਲ ਹਾਰੋ ਸੁ ਲਗਾਇ।
ਪੁਨ ਮੂਰਖ ਪਛੁਤਾਵਨ ਲਾਗਾ।
-ਕਰੋ ਖੋਟ ਮੈਣ ਹੁਤੋ ਅਭਾਗਾ- ॥੫੬॥
ਤਬਿ ਸ਼੍ਰੀ ਅੰਗਦਿ ਕਰਿ ਅੁਤ੧ ਨੈਨ।
ਦੀਨ ਭਯੋ ਪਿਖਿ ਅੁਚਰੇ ਬੈਨ।
ਸ਼ੇਰਸ਼ਾਹ ਸੋਣ ਕਛੁ ਨ ਬਸਾਯੋ੨।
ਖੜਗ ਹਤਨ ਹਮ ਪਰ ਚਲਿ ਆਯੋ! ॥੫੭॥
ਕਾਇਰ ਭਯੋ ਭਾਜ ਕਰਿ ਆਵਾ।
ਹਮਹਿ ਸੂਰਤਾ੩ ਚਹੈਣ ਦਿਖਾਵਾ।
ਤਬਿ ਹੁਮਾਅੁਣ ਬਹੁ ਬਿਨਤੀ ਠਾਨੀ।
ਛਿਮਹੁ ਗੁਰੂ! ਮੈਣ ਬਡ ਅਨਜਾਨੀ ॥੫੮॥
ਸ਼੍ਰੀ ਨਾਨਕ ਥੇ ਗ਼ਾਤਿ ੁਦਾਇ।
ਤਿਨ ਕੀ ਬਸ਼ਿਸ਼ ਹੋਤਿ ਬਿਲਾਇ੪।
ਇਹ ਕਾ ਕਾਰਨ? ਬੂਝਤ ਆਵਾ।
ਤੁਮ ਸੌਣ ਅੁਨ ਕੌ ਭੇਦ ਨ ਪਾਵਾ* ॥੫੯॥
ਸ਼੍ਰੀ ਅੰਗਦ ਸੁਨਿ ਕੈ ਕਹਿ ਬਾਨੀ।
ਕਛੂ ਬਿਅਦਲੀ+ ਕੀਨਿ ਮਹਾਨੀ।
ਯਾਂ ਤੇ ਭਯੋ ਤੋਹਿ ਤ੍ਰਿਸਕਾਰਾ੫।
ਅਬਿ ਜੇ ਧਰਤਿ ਨ ਕਰ ਤਰਵਾਰਾ੬ ॥੬੦॥
ਤੌ ਪਤਿਸ਼ਾਹਿਤਿ ਅਬਿ ਹੀ ਪਾਵਤਿ।
ਦਰਸ਼ਨ ਕੌ ਫਲ ਅਨਦ ਬਧਾਵਤਿ।
ਜਾਇ ਵਿਲਾਇਤ੭ ਅਬਿ ਫਿਰ ਆਵੋ।
ਛਤ੍ਰ ਤਖਤ ਦਿਜ਼ਲੀ ਪੁਨ ਪਾਵੋ ॥੬੧॥
ਸੁਨਿ ਇਮ ਗਯੋ ਵਿਲਾਇਤ ਥਾਨ।
ਤਹਿਣ ਤੇ ਲਸ਼ਕਰ ਲੀਨਿ ਮਹਾਨ।

੧ਅੁਧਰ।
੨ਵਜ਼ਸ ਨਾ ਚਲਿਆ।
੩ਬਹਾਦਰੀ।
੪ਬਿਤੀਤ ਹੋਣ ਲਗੀ ਹੈ।
*ਪਾ-ਤੁਮ ਮੈਣ ਅੁਨਮੈਣ ਭੇਦ ਨ ਪਾਵਾ।
+ਇਸ ਤੋਣ ਸਪਜ਼ਸ਼ਟ ਹੈ ਕਿ ਸ਼੍ਰੀ ਗੁਰੂ ਨਾਨਕ ਜੀ ਦੀ ਅਸੀਸ-ਇਨਸਾਫ ਦੀ ਸ਼ਰਤ ਅੁਜ਼ਤੇ ਸੀ।
੫ਨਿਰਾਦਰੀ।
੬ਹੁਣ ਜੇ ਆਪਣਾ ਹਜ਼ਥ ਤਲਵਾਰ ਤੇ (ਸਾਡੇ ਮਾਰਨ ਲਈ) ਨਾ ਧਾਰਦਾ।
੭ਅਫਾਨਸਿਤਾਨ, ਤੁਰਕਸਿਤਾਨ, ਈਰਾਨ ਆਦਿ ਤੋਣ ਮੁਰਾਦ ਹੈ।

Displaying Page 123 of 626 from Volume 1