Sri Gur Pratap Suraj Granth

Displaying Page 123 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੩੬

੧੭. ।ਬਾਘਨ ਤੇ ਬਿਜ਼ਜਘੋਖ ਦੇ ਗੋਲੇ ਚਲਾਅੁਣੇ॥
੧੬ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੧੮
ਦੋਹਰਾ: ਸ਼ੇਰ ਸਿੰਘ ਜੋਧਾ ਮਹਾਂ, ਨਾਹਰ ਸਿੰਘ ਤੇ ਆਦਿ।
ਸਭਿਨਿ ਸਿੰਘ ਮਨੁ ਕਾਮਨਾ, ਦਈ ਕਰੇ ਅਹਿਲਾਦ੧ ॥੧॥
ਲਲਿਤਪਦ ਛੰਦ: ਦੇਵਨਿ ਕੋ ਭੀ ਦੁਰਲਭ ਦੀਰਘ
ਚਾਰ ਪਦਾਰਥ ਦੀਨੇ।
ਅੰਤ ਸਮੈਣ ਦੈ ਅਪਨ ਸਮੀਪਾ੨
ਮਹਾਂ ਕ੍ਰਿਤਾਰਥ ਕੀਨੇ ॥੨॥
ਥਾਨ ਥਾਨ ਪ੍ਰਤਿ ਮੁਰਚਨਿ ਮਾਂਹੀ
ਕਰੇ ਸਿੰਘ ਸਵਧਾਨਾ।
ਹੋਨਿ ਸਮੀਪ ਨ ਦੀਜੈ ਦੁਰਜਨ
ਸ਼ਸਤ੍ਰਨ ਤੇ ਕਰਿ ਹਾਨਾ ॥੩॥
ਬਿਨਾਂ ਤ੍ਰਾਸ ਇਕ ਗੁਰ ਕੀ ਆਸਾ
ਸਿੰਘ ਸੁਚੇਤ ਰਹੰਤੇ।
ਦੁਟਸ਼ ਸਮੀਪੀ ਹੋਨਿ ਨ ਪਾਵੈਣ
ਲਾਖਹੁ ਗਿਰਦ ਭ੍ਰਮੰਤੇ ॥੪॥
ਅੁਤ ਸੂਬੇ ਦੋਨਹੁ ਮਿਲਿ ਬੈਠੇ
ਭੀਮਚੰਦ ਢਿਗ ਆਯੋ।
ਗਿਰਪਤਿ ਅਪਰ ਹੰਡੂਰੀ ਆਦਿਕ
ਮਿਲੇ ਆਨਿ ਇਕ ਥਾਯੋ ॥੫॥
ਤੁਰਕ ਮੁਸਾਹਿਬ ਸਾਨੇ ਮੁਖਿ ਜੋ
ਬੈਠੇ ਸਰਬ ਸਭਾ ਮੈਣ।
ਸ਼ੋਕ ਪਰਾਜੈ ਤੇ ਚਿਤ ਅੁਪਜੋ
ਤਜਿ ਅੁਤਸਾਹ ਤਮਾਮੇ ॥੬॥
ਭਾਜਿ ਬਚੇ ਜੇ ਮੁਰਚੇ ਮਹਿ ਤੇ
ਸੋ ਤਤਕਾਲ ਬੁਲਾਇ।
ਕਰਨ ਲਗੇ ਦਰਿਯਾਫਤ ਤਿਨ ਕੀ
ਕਿਸ ਬਿਧਿ ਦੁਸ਼ਮਨ ਆਏ? ॥੭॥
ਕਿਮ ਆਲਮ ਬਹੁ ਕਰੇ ਦਬਾਵਨਿ
ਾਫਲ ਹੈ ਕਰਿ ਸੋਏ।


੧ਸਾਰੇ ਸਿੰਘਾਂ ਦੀ ਮਨੋਣ ਕਾਮਨਾ ਦੇਕੇ ਸ਼੍ਰੀ ਗੁਰੂ ਜੀ ਨੇ ਖੁਸ਼ੀ ਕੀਤੀ।
੨ਆਪਣੀ ਸਮੀਪਤਾ ਦੇਕੇ।

Displaying Page 123 of 441 from Volume 18