Sri Gur Pratap Suraj Granth

Displaying Page 123 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੧੩੬

੧੫. ।ਭਾਈ ਸੰਹਾਰੀ ਜੀ ਲਾਹੌਰੋਣ ਆਏ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੧੬
ਦੋਹਰਾ: ਸਤਿਗੁਰ ਸਰਬ ਅਤੀਤ ਨਿਤਿ ਕਰਮਨ ਤੇ ਨਿਰਲੇਪ।
ਮਾਯਾ ਕੇ ਦੁਖ ਸੁਖ ਜਿਤੇ ਕਰਿ ਨਹਿਣ ਸਕਹਿਣ ਵਿਖੇਪ੧ ॥੧॥
ਚੌਪਈ: ਪੁਨ ਸਤਿਗੁਰ ਬੈਠੇ ਦਿਨ ਏਕ।
ਸਿਖ ਚਹੁਣਦਿਸ਼ ਜੋ ਚਹਤਿ ਬਿਬੇਕ।
ਸੁਨਿਬੇ ਕੇ ਅਭਿਲਾਖਾ ਵਾਨ।
ਗੁਰ ਕੇ ਬਾਕ ਦੇਤਿ ਕਜ਼ਲਾਨ ॥੨॥
ਸੁਨਹੁਣ ਸਿਜ਼ਖ! ਤੁਮ ਮੋ ਕਹੁ ਪਾਰੇ।
ਮਾਨੁਖ ਜਨਮ ਦੁਲਭ ਕੋ ਧਾਰੇ।
ਹਰਿ ਸਿਮਰਨ ਬਿਨ ਬ੍ਰਿਥਾ ਨ ਖੋਵਹੁ।
ਨਰਕ ਸੁਰਗ ਨਹਿਣ ਪੁਨ ਪੁਨ ਜੋਵਹੁ ॥੩॥
ਹਰਟ ਟਿੰਡ ਜੋਣ ਆਵਨ ਜਾਨਾ।
ਅੂਚ ਨੀਚ ਥਲ ਕਰਨ ਪਯਾਨਾ।
ਸਜ਼ਤਿਨਾਮ ਤੁਮ ਰਿਦੈ ਬਸਾਵਹੁ।
ਮਨ ਕੇ ਸਕਲ ਬਿਕਾਰ ਨਸਾਵਹੁ ॥੪॥
ਰਮਹੁ੨ ਪ੍ਰੇਮ ਧਰਿ ਗੁਰ ਅੁਪਦੇਸ਼।
ਕਾਟਹੁ ਬਿਕਟ ਕਪਾਟ ਕਲੇਸ਼।
ਹਿਤ ਰਹਿਨੀ ਕੇ ਸਿਜ਼ਖਨ ਲੋਕ੩।
ਸਤਿਗੁਰ ਅੁਚਰੋ ਰੁਚਿਰ ਸ਼ਲੋਕ ॥੫॥
ਸ੍ਰੀ ਮੁਖਵਾਕ:
ਮ ੪ ॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਅੁਠਿ ਹਰਿ ਨਾਮੁ ਧਿਆਵੈ ॥
ਅੁਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਅੁਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਅੁਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਅੁਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
ਚੌਪਈ: ਸ਼੍ਰੀ ਗੁਰ ਮੁਖ ਤੇ ਸੁਨਿ ਅੁਪਦੇਸ਼।
ਧਰਤਿ ਭਏ ਜਿਨਿ ਭਾਗ ਵਿਸ਼ੇਸ਼।


੧ਮਨ ਦਾ ਖਿੰਡਾਅੁ।
੨ਅੁਚਾਰੋ।
੩ਸਿਜ਼ਖਾਂ ਲੋਕਾਣ ਦੀ ਰਹਿਂੀ ਵਾਸਤੇ।

Displaying Page 123 of 453 from Volume 2