Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੩੯
ਹਿੰਦੁਸਤਾਨ ਕਰੀ ਸਰ੧ ਆਇ*।
ਖਾਨ ਨਾਮ ਸਭਿਹਿਨਿ ਮਰਿਵਾਇ ॥੬੨॥
ਦੋਹਰਾ: ਸਤਿਗੁਰ ਬੇਪਰਵਾਹੁ ਨਿਤ,
ਰਾਗ ਦੈਸ਼੨ ਚਿਤ ਨਾਂਹਿ।
ਕਰਹਿਣ ਭਾਵਨਾ੩ ਪਾਇਣ ਤਿਮਿ,
ਜੇ ਨਰ ਚਲਿ ਢਿਗ ਜਾਹਿਣ ॥੬੩॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ੍ਰੀ ਅੰਗਦ ਹੁਮਾਅੁ ਪ੍ਰਸੰਗ
ਬਰਨਨ ਨਾਮ ਦਸ਼ਮੋਣ ਅੰਸੂ ॥੧੦॥
੧ਫਤੇ ਕੀਤੀ।
*ਹਮਾਯੂੰ ਲਾਹੌਰ ਤੋਣ ਸਿੰਧ ਹੁੰਦਾ ਹੋਇਆ ਫਾਰਸ ਪਹੁੰਚਾ, ਓਥੇ ਕਈ ਬਰਸ ਰਹਿਕੇ ਫੇਰ ਆਕੇ ਅੁਸ ਨੇ ਹਿੰਦ
ਪਠਾਂ ਤੋਣ ਫਤਹ ਕੀਤਾ।
ਈਸਵੀ ਸੰਨ ੧੫੪੦ ਵਿਚ ਹਮਾਯੂੰ ਹਾਰਿਆ ਤੇ ੧੫੫੬ ਈਸਵੀ ਸੰਨ ਵਿਚ ਫੇਰ ਜਿਜ਼ਤਿਆ ਸੀ।
੨ਮੋਹ ਤੇ ਵੈਰ।
੩ਜੇਹੀ ਇਜ਼ਛਾ।