Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੩੭
੧੭. ।ਕਾਗ਼ੀ ਦਾ ਝਗੜਨਾ॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੧੮
ਦੋਹਰਾ: ਅਗਲੇ ਦਿਨ ਸਤਿਗੁਰੁ ਗਏ, ਸੁੰਦਰ ਅੰਗ ਤੁਰੰਗ।
ਕਰੋ ਬਿਲੋਕਨਿ ਸਕਲ ਕੋ, ਕਰ ਫੇਰੋ ਹਿਤ ਸੰਗ ॥੧॥
ਚੌਪਈ: ਫੁਰਕਾਵਤਿ ਘੋਰਾ ਹਰਖਾਯੋ।
ਸਨੈ ਸਨੈ ਨਿਜ ਪਾਵ ਟਿਕਾਯੋ।
ਦਿਨ ਤੀਨਕ ਮਹਿ ਰੁਜ ਪਰਹਰੋ।
ਤ੍ਰਿਂ ਸਮੁਦਾਇ ਰੁ ਦਾਨਾ ਚਰੋ ॥੨॥
ਦਿਨ ਪ੍ਰਤਿ ਬਲੀ ਪੁਸ਼ਟ ਸਭਿ ਅੰਗ।
ਭਯੋ ਪ੍ਰਿਥਮ ਸਮ ਤਬਹਿ ਤੁਰੰਗ।
ਸਤਿਗੁਰ ਸੁਵਰਨ੧ ਗ਼ੀਨ ਪਵਾਯੋ।
ਹੀਰਨ ਜੜਤੀ ਗਨ ਦਮਕਾਯੋ ॥੩॥
ਬਸਤ੍ਰ ਸ਼ਸਤ੍ਰ ਪਹਿਰਨਿ ਕਰਿ ਤਨ ਮੈਣ।
ਭਏ ਅਰੂਢ ਗੁਰੂ ਤਿਸ ਛਿਨ ਮੈਣ।
ਭਯੋ ਤੁੰਦ੨ ਹਰਖਤਿ ਫੁਰਕਾਵੈ।
ਸਨੇ ਸਨੇ ਅਸੁ ਫਾਂਦਤਿ ਜਾਵੈ ॥੪॥
ਗਏ ਵਹਿਰ ਕੋ ਫੇਰੋ ਥੋਰਾ।
ਮਨ ਅਨੁਸਾਰ ਚਲਤਿ ਮਗ* ਘੋਰਾ।
ਸ਼ਾਰਤ ਹਾਥ ਪਾਂਵ ਕੀ ਕਰੇ।
ਨਟ ਸਮ ਗਿਨ ਗਿਨ ਪਾਇਨਿ੩ ਧਰੇ ॥੫॥
ਸਤਿਗੁਰੁ ਚਢਿ ਪ੍ਰਸੰਨ ਅਤਿ ਹੋਏ।
ਸਿਜ਼ਖ ਕਾਬਲੀ ਥਿਰ ਹੁਏ ਜੋਏ।
ਹਾਥ ਜੋਰਿ ਚਰਨਨਿ ਪਰ ਪਰੋ।
ਮੋਰ ਮਨੋਰਥ ਪੂਰਨ ਕਰੋ ॥੬॥
ਰਿਦੇ ਭਾਵਨੀ ਜਿਮ ਕਰਿ ਲਾਯੋ।
ਨਿਜ ਨੇਤ੍ਰਨਿ ਸੋਣ ਤਿਮ ਦ੍ਰਿਸ਼ਟਾਯੋ।
ਕਰਹੁ ਖੁਸ਼ੀ, ਗਮਨਹੁ ਨਿਜ ਪੁਰਿ ਕੋ।
ਅੁਪਜੀ ਸ਼ਾਂਤਿ ਮਹਾਂ ਸੁਖ ਅੁਰ ਕੋ ॥੭॥
ਸਿਖ ਕੀ ਸ਼ਰਧਾ ਅਰੁ ਪਿਖਿ ਪ੍ਰੇਮ।
੧ਸੋਨੇ ਦੀ।
੨ਤੋਗ਼।
*ਪਾ:ਭਾ।
੩ਪੈਰਾਣ ਲ਼।