Sri Gur Pratap Suraj Granth

Displaying Page 125 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੩੭

੧੮. ।ਸਾਹਿਬ ਅਜੀਤ ਸਿੰਘ ਜੀ ਦਾ ਯੁਜ਼ਧ॥
੧੭ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੧੯
ਦੋਹਰਾ: ਢਰੇ ਦੁਪਹਿਰੇ ਖਾਲਸੇ,
ਕੀਨਸਿ ਬਿਜੀਆ੧ ਪਾਨ*।
ਸੌਚ ਸ਼ਨਾਨ ਮਹਾਨ ਕਰਿ,
ਭਏ ਸਕਲ ਸਵਧਾਨ ॥੧॥
ਚੌਪਈ: ਜਪੁਜੀ ਆਦਿ ਪਠਹਿ ਗੁਰਬਾਨੀ।
ਬੀਨਿ ਬੀਨਿ੨ ਦਸਤਾਰ ਮਹਾਨੀ।
ਕੰਘਾ ਕਰਿ ਕਰਿ ਜੂੜ ਬਨਾਏ।
ਅੂਪਰ ਬਾਣਧਤਿ ਪਾਗ ਸੁਹਾਏ ॥੨॥
ਸ਼ਮਸ ਸੁਧਾਰਿ ਕਰਤਿ ਮੁਛ ਬੰਕੀ।
ਗੁਰ ਕੀ ਰਹਿਤ ਸਹਿਤ ਅਕਲਕੀ।
ਗ਼ੀਨ ਤੁਰੰਗਮ ਪਰ ਸਭਿ ਡਾਲੇ।
ਕਰਾਚੋਲ ਗੁਰ ਤੁਪਕ ਸੰਮ੍ਹਾਲੇ੩ ॥੩॥
ਹੁਕਮ ਪਿਤਾ ਕੋ ਲੇ ਤਿਸ ਕਾਲੇ।
ਤਾਰ ਅਜੀਤ ਸਿੰਘ ਸਭਿ ਨਾਲੇ।
ਪ੍ਰਭੁ ਜੀ! ਬਲ ਪ੍ਰਤਾਪ ਤੁਮ ਪਾਅੂਣ।
ਇਸ ਪ੍ਰਕਾਰ ਸੰਗ੍ਰਾਮ ਮਚਾਅੂਣ ॥੪॥
ਭੀਮ ਚੰਦ ਤੇ ਆਦਿ ਪਹਾਰੀ।
ਤਿਨ ਤੇ ਨਹਿ ਸੁਧਿ ਜਾਇ ਸੰਭਾਰੀ।
ਲਰਿਬੇ ਸਾਦ ਆਜ ਸੋ ਪਾਵੈ।
ਚਢਿ ਆਵਨਿ ਕੋ ਮਨਿ ਪਛੁਤਾਵੈ ॥੫॥
ਪੁਜ਼ਤ੍ਰ ਬਾਕ ਕੋ ਸੁਨਤਿ ਅਨਦੇ।
ਸ਼ਜ਼ਤ੍ਰਨਿ ਬਨ ਕੋ ਅਗਨਿ ਮਨਿਦੇ।
ਸਕਲ ਖਾਲਸੇ ਮਹਿ ਅੁਤਸਾਹੀ੪।
ਤੁਮਰੇ ਸਮ ਰਿਪੁ ਮੈਣ ਬਲ ਨਾਂਹੀ ॥੬॥
ਬਲ ਕਰਿਬੇ ਮਹਿ ਨਹਿ ਅੁਤਲਾਵਹੁ।
ਵਧਹੁ ਨ ਆਗੇ, ਜੰਗ ਮਚਾਵਹੁ।


੧ਸੁਜ਼ਖਾ।
*ਦੇਖੋ ਰਾਸਿ ੪ ਅੰਸੂ ੪੪ ਅੰਕ ੧੧ ਦੀ ਹੇਠਲੀ ਟੂਕ।
੨ਚੁਂ ਚੁਂ ਕੇ।
੩ਭਾਰੀ ਤਲਵਾਰਾਣ ਤੇ ਬੰਦੂਕਾਣ ਸੰਭਾਲੀਆਣ।
੪੧...... ਵਿਚੋਣ ਅੁਤਸਾਹ ਵਾਲਾ।

Displaying Page 125 of 386 from Volume 16