Sri Gur Pratap Suraj Granth

Displaying Page 125 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੩੮

੧੫. ।ਮ੍ਰਿਤਕ ਗੁਰਮਰਯਾਦਾ। ਭਾਈ ਜਜ਼ਲਂ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੧੬
ਦੋਹਰਾ: ਸੁੰਦਰ ਪਰਮਾਨਦ ਕੋ,
ਅਪਰ ਸਰਬ ਪਰਿਵਾਰ।
ਜਥਾਜੋਗ ਮਿਲਿ ਕਰਿ ਸਭਿਨਿ,
ਹਯ ਹੋਏ ਅਸਵਾਰ ॥੧॥
ਚੌਪਈ: ਸਭਿ ਕੁਟੰਬ ਚਢਿ ਚਲੋ ਪਿਛਾਰੀ।
ਜਥਾ ਜੋਗ ਅਪਨੀ ਅਸਵਾਰੀ।
ਪੁਰਿ ਖਡੂਰ ਮਹਿ ਪਹੁਚੇ ਜਾਈ।
ਅੁਤਰਿ ਤਰੰਗ ਪਰੇ ਤਿਸ ਥਾਈਣ ॥੨॥
ਸ਼੍ਰੀ ਅੰਗਦ ਕੇ ਮੰਦਿਰ ਗਏ।
ਫਿਰੇ ਪ੍ਰਦਛਨਾ ਬੰਦਨ ਕਿਏ।
ਸੁਭਟ ਕੁਟੰਬ ਮਿਲੇ ਤਿਹ ਸਮੋ।
ਦਰਸ਼ਨ ਪਰਸਤਿ ਕਰਿ ਕਰਿ ਨਮੋ ॥੩॥
ਸੁਨਿ ਕਰਿ ਸੁਧਿ ਦਾਤੂ ਸੁਤ ਆਯੋ।
ਝੁਕੇ ਪਰਸਪਰ ਅੁਰ ਹਰਖਾਯੋ।
ਕਰਹੁ ਸਿਵਰ ਪ੍ਰਭੂ! ਬਿਨੈ ਬਖਾਨੀ।
ਸੇਵੌਣ ਜਥਾਸ਼ਕਤਿ ਹਿਤ ਠਾਨੀ ॥੪॥
ਸ਼੍ਰੀ ਹਰਿਗੋਵਿੰਦ ਚੰਦ ਬਖਾਨਾ।
ਚਹੈਣ ਆਜ ਹੀ ਪੰਥ ਪਯਾਨਾ।
ਸਿਰੀ ਗ੍ਰਿੰਥ ਸਾਹਿਬ ਸੁਖਰਾਸ।
ਪਾਠ ਕਰਾਵਹਿ ਹਿਤ ਗੁਰਦਾਸ ॥੫॥
ਰਹੋ ਨਿਹੋਰਤਿ੧, ਦੇ ਕਰਿ ਧੀਰ।
ਚਢੇ ਪਵੰਗਮ੨ ਸਤਿਗੁਰ ਬੀਰ।
ਰਹੋ ਅਲਪ ਦਿਨ ਪਹੁਚੇ ਆਇ।
ਸੰਗ ਸੁਭਟ ਘੋਰੇ ਸਮੁਦਾਇ ॥੬॥
ਤਖਤ ਅਕਾਲ ਨਿਵਾਇ ਸੁ ਮੌਰ੩।
ਚਲਿ ਕਰਿ ਗਏ ਦਰਸ਼ਨੀ ਪੌਰ।
ਨਮੋ ਕਰਤਿ ਅੰਤਰ ਕੋ ਗਏ।


੧ਬੇਨਤੀ ਕਰਦਾ ਰਿਹਾ (ਦਾਤੂ ਜੀ ਦਾ ਪੁਜ਼ਤ੍ਰ)।
੨ਘੋੜੇ ਤੇ।
੩ਸੀਸ।

Displaying Page 125 of 473 from Volume 7