Sri Gur Pratap Suraj Granth

Displaying Page 125 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੩੮

੧੮. ।ਦਾਰਾ ਵਿਦਾ, ਨੁਰੰਗੇ ਨਾਲ ਜੰਗ॥
੧੭ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੧੯
ਦੋਹਰਾ: ਸਤਿਗੁਰ ਕੀ ਸੁਨਿ ਬਾਰਤਾ,
ਦਾਰਸ਼ਕੋਹ ਸੁਜਾਨ।
ਸਜ਼ਤਿਨਾਮ ਸਿਮਰਨਿ ਲਗੋ,
ਬਾਣਛਤਿ ਬ੍ਰਹਮ ਗਿਆਨ ॥੧॥
ਕਹੀ ਕਥਾ ਬਿਵਹਾਰ ਕੀ,
ਜਿਮ ਦਲ ਜੂਟੇ ਜੰਗ।
ਮਿਲੇ ਜਾਇ ਅੁਮਰਾਵ ਸਭਿ,
ਦੇਖਤਿ ਨੌਰੰਗ ਸੰਗ੧ ॥੨॥
ਚੌਪਈ: ਨਹਿ ਦਿਜ਼ਲੀ ਮਹਿ ਥਿਰਤਾ ਪਾਈ।
ਕਿਤਿਕ ਦਿਵਸ ਬਸਿ ਗਿਰ ਕੇ ਥਾਂਈ।
ਅਬਿ ਲਵਪੁਰਿ ਮੈਣ ਜਾਅੁਣ ਅਗਾਰੀ।
ਜੁਜ਼ਧ ਕਰਨਿ ਕਹੁ ਨਹਿ ਦਲ ਭਾਰੀ ॥੩॥
ਸਰਬ ਦੇਸ਼ ਰਾਜੇ ਰਜਪੂਤ।
ਮਿਲਿ ਨੌਰੰਗ ਸੰਗ ਕੀਨਹੁ ਸੂਤ।
ਪਤਿਸ਼ਾਹਿਤ ਕੋ ਸਕਲ ਸਮਾਜੂ।
ਨਿਜ ਕਬਗ਼ੇ ਮਹਿ ਕੀਨਸਿ ਰਾਜੂ ॥੪॥
ਤੋਪ ਜਮੂਰਨਿ ਕੀ ਕਾ ਗਿਨਤੀ।
ਨ੍ਰਿਪ ਸਭਿ ਕਰਹਿ ਅਗਾਰੀ ਬਿਨਤੀ।
ਸਰਬ ਰੀਤਿ ਤੇ ਬਧੋ ਸਮਾਜਾ।
ਲਰਿਬੇ ਹਿਤ ਅਨਗਨ ਦਲ ਸਾਜਾ ॥੫॥
ਸ਼ਾਹਿਜਹਾਂ ਪਿਤ ਕੋ ਗਹਿ ਲੀਨਾ।
ਭ੍ਰਾਤਾ ਏਕ ਕੈਦ ਕਰਿ ਦੀਨਾ।
ਦੇ ਕਰਿ ਖਾਨ ਪਾਨ ਤਿਨ ਥੋਰਾ।
ਦਿਨ ਪ੍ਰਤਿ ਦੇਤ ਕਸ਼ਟ ਕਹੁ ਘੋਰਾ ॥੬॥
ਦੁਸ਼ਟ ਬਿਸਾਲ ਸੁ ਨੌਰੰਗ ਐਸੇ।
ਨਿਤ ਛਲ ਬਲ ਕੋ ਠਾਨਤਿ ਤੈਸੇ।
ਯਾਂ ਤੇ ਅਬਿ ਲਵਪੁਰਿ ਕੋ ਜਾਇ।
ਪੁਨ ਕਰਿਹੌਣ ਜੈਸੇ ਬਨਿ ਆਇ ॥੭॥
ਸ਼੍ਰੀ ਹਰਿਰਾਇ ਸੁਨੀ ਸਭਿ ਗਾਥਾ।


੧(ਮਰੇ) ਵੇਖਦਿਆਣ ਨੁਰੰਗੇ ਨਾਲ ਜਾ ਮਿਲੇ।

Displaying Page 125 of 412 from Volume 9