Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੨
ਅਬਿ ਜੇ ਕਹਿ ਕਰਿ ਪੌਨ ਮਿਟਾਵੈਣ।
ਬਿਗਰਹਿ ਕਾਜ ਛੁਦਿਤਿ੧ ਰਹਿ ਜਾਵੈਣ ॥੧੧॥
ਪ੍ਰਭੁ ਸਰਬਜ਼ਗ ਸਫਲ ਕ੍ਰਿਤ੨ ਧਰੈ।
ਕਾ ਅਲਪਜ਼ਗ੩ ਤਰਕਨਾ੪ ਕਰੈ।
ਲਾਖਹੁਣ ਜੀਵਨਿ ਕੌ ਸੰਤਾਪ।
ਮੇਟਹਿ ਪੌਨ, ਦੋਸ਼ ਲੇਣ ਆਪਿ? ॥੧੨॥
ਇਹ ਮਨਮੁਖ ਕੀ ਰੀਤਿ ਪਛਾਨੈ।
ਹੁਵਤਿ ਮਿਟਾਇ, ਕਿ ਤਰਕ ਬਖਾਨੈ੫।
ਜਥਾ ਕਰਹਿ ਪ੍ਰਭੁ, ਪਿਖ ਹਰਖੰਤੇ੬।
ਨਹਿਣ ਤਰਕਹਿਣ, ਕਹਿ ਕੈ ਨਾ ਮਿਟੰਤੇ ॥੧੩॥
ਸੋ ਗੁਰੁਮੁਖ, ਸੁਖ ਪ੍ਰਾਪਤਿ ਹੋਇ।
ਸੰਕਟਿ ਸਹੈ ਨ ਲੋਕਹੁਣ ਦੋਇ।
ਤੂੰ ਕਰਿਬੇ ਚਿਤ ਚਹਤਿ ਅਹਾਰੇ।
ਘਟੀ ਚਾਰ ਕਰਿ ਲੇਹੁ ਪਿਛਾਰੇ ॥੧੪॥
ਹਟਹਿ ਨ ਜੇ, ਪ੍ਰਭਾਤਿ ਕਰਿ ਲੀਜੈ।
ਧਰਹੁ ਨ ਚਿੰਤਾ, ਆਨਦ ਕੀਜੈ।
ਸਤਿਗੁਰੁ ਅਰ ਪ੍ਰਭੁ੭ ਜਥਾ ਰਜਾਇ।
ਤਿਸ ਪਰ ਰਾਜੀ ਰਹਿਨ ਸਦਾਇ ॥੧੫॥
ਮੁਜ਼ਖ ਧਰਮ ਸਿਜ਼ਖੀ ਕੋ ਏਹੀ।
ਜੋ ਧਾਰਹਿ ਸਿਖ ਗੁਰੂ ਸਨੇਹੀ।
ਜਿਮ ਪਤਿਜ਼ਬ੍ਰਤਾ ਇਸਤ੍ਰੀ ਲਛਨ।
ਪਤਿ ਆਗਾ ਮਹਿਣ ਸੁਖੀ ਬਿਚਜ਼ਛਨ੮ ॥੧੬॥
ਪ੍ਰਭੁ ਆਗਾ ਮਹਿਣ ਤਥਾ ਸਦੀਵਾ।
ਰਹੁ ਰਾਗ਼ੀ ਬਨਿ ਗੁਰਮੁਖ, ਜੀਵਾ!
ਜਪ ਤਪ ਬਰਤ ਦਾਨ ਫਲ ਸਾਰੇ।
੧ਭੁਜ਼ਖੇ।
੨ਅੁਹ ਕਰਨੀ ਜਿਸ ਵਿਚ ਲਾਭ ਹੈ।
੩ਭਾਵ ਜੀਵ।
੪ਹੁਜ਼ਜਤਾਂ।
੫ਹੁੰਦੀ ਲ਼ (ਚਾਹੇ ਕਿ ਇਹ) ਮਿਟ ਜਾਵੇ ਯਾ ਹੁਜ਼ਜਤ ਕਰੇ (ਕਿ ਇਹ ਕਿਅੁਣ ਹੁੰਦੀ ਹੈ)।
੬ਪ੍ਰਸੰਨ ਹੁੰਦੇ ਹਨ।
੭ਪ੍ਰਮਾਤਮਾਂ ਦੀ।
੮ਸਿਆਣੀ।