Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੪੦
੧੬. ।ਗੁਰੂ ਜੀ ਦੀ ਵਿਜਯ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੧੭
ਦੋਹਰਾ: ਮਚੋ ਜੰਗ ਦਾਰੁਨ ਮਹਾਂ, ਤਬਿ ਦਿਦਾਰਲੀ ਆਇ।
ਪੈਣਦਾ ਖਾਨ ਬੰਗਾਰਿਓ, ਜਨੁ ਨਿਜ ਕਾਲ ਬਨਾਇ੧ ॥੧॥
ਪਾਧੜੀ ਛੰਦ: ਹਯ ਕੋ ਧਵਾਇ* ਦੋਨਹੁ ਸੁ ਬੀਰ।
ਲਿਯ ਚਾਂਪ ਆਪ ਖਰ ਸੰਧਿ ਤੀਰ੨।
ਕੀਨੇ ਪ੍ਰਹਾਰ ਇਤਿ ਅੁਤਹਿ ਧਾਇ।
ਦੁਹੁ ਦਿਸ਼ਨਿ ਸੂਰ ਲਗਿ ਅਨਿਕ ਘਾਇ ॥੨॥
ਢਲਕੰਤਿ ਢਾਲ, ਚਮਕੰਤਿ ਤੇਗ।
ਥਰਕੰਤਿ ਛਟਾ ਘਨ ਜੋਣ ਸਬੇਗ੩।
ਲਗਿਯੰਤਿ ਘਾਇ, ਗਿਰਿਯੰਤਿ ਬੀਰ।
ਧਰਿਯੰਤਿ ਧੀਰ, ਭਜਿਯੰਤਿ ਭੀਰ ॥੩॥
ਭਭਕੰਤਿ ਘਾਇ, ਢਰਿਯੰਤਿ ਸ਼੍ਰੌਂ੪।
ਦਲਿਯੰਤਿ ਦੀਹ, ਬੁਝਿਯੰਤਿ ਕੌਂ੫।
ਘੁਮਿਯੰਤਿ ਹੂਰ, ਬਰਿਯੰਤਿ ਸੂਰ।
ਹਰਖੰਤਿ ਹੇਰਿ, ਬਰਖੰਤਿ ਨੂਰ ॥੪॥
ਸਜ਼ਯਦ ਦਿਦਾਰਲੀ ਤਜਿ ਖਤੰਗ।
ਪਿਖਿ ਪੈਣਦਖਾਨ ਕੇ ਹਨਤਿ ਅੰਗ।
ਪਹਿਰੇ ਸੰਜੋਇ, ਨਹਿ ਲਗਤਿ ਕੋਇ।
ਸਹਿ ਡੋਬ ਲੋਹ ਮਹਿ ਦੇਹਿ ਸੋਇ੬ ॥੫॥
ਬਹੁ ਕਰਿ ਅੁਪਾਇ ਹਥਿਯਾਰ ਡਾਰਿ।
ਇਤਿ ਅੁਤਿ ਧਵਾਇ ਕਹਿ ਹੈ ਪ੍ਰਹਾਰਿ।
ਤਬਿ ਪੈਣਦਖਾਨ ਗਨ ਤਜਤਿ ਬਾਨ।
-ਗਰ ਕਵਚ੭ ਤਾਂਹਿ ਨਹਿ ਚੁਭਹਿ- ਜਾਨਿ ॥੬॥
ਇਮਿ ਅੁਰ ਬਿਚਾਰ ਤਕਿ ਕੈ ਤੁਰੰਗ।
ਹਤਿ ਤੀਰ ਤਾਂਹਿ ਕੇ ਭਾਲ ਅੰਗ।
੧ਆਪਣੀ ਮੌਤ ਬਣਾ ਕੇ।
*ਪਾ:-ਫੰਧਾਇ।
੨ਤੀਰ ਜੋੜੇ।
੩ਜਿਵੇਣ ਬਜ਼ਦਲਾਂ ਵਿਚ ਬਿਜਲੀ ਛੇਤੀ ਛੇਤੀ ਲਿਸ਼ਕਦੀ ਹੈ।
੪ਲਹੂ ਢਲਦਾ ਭਾਵ ਵਗਦਾ ਹੈ।
੫ਕੌਂ ਜਾਣਿਆਣ ਜਾਵੇ ਭਾਵ ਕੋਈ ਪਛਾਂਿਆਣ ਨਹੀਣ ਜਾਣਦਾ।
੬ਅੁਸ ਦੀ ਦੇਹ ਲੋਹੇ ਵਿਚ ਡੁਬੀ ਹੋਈ ਹੈ।
੭ਸੰਜੋਇ।