Sri Gur Pratap Suraj Granth

Displaying Page 128 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੩

ਇਸ ਤੇ ਪ੍ਰਾਪਤਿ ਹੋਇਣ ਸੁਖਾਰੇ ॥੧੭॥
ਸਿਮਰਹੁ ਸਜ਼ਤਿਨਾਮ ਕਰਿ ਪ੍ਰੀਤਿ।
ਤਾਗਹੁ ਤਨਹੰਤਾ ਇਮੁ ਨੀਤਿ।
ਬ੍ਰਹਗਾਨ ਤਬਿ ਪਾਇ ਸੁਖੇਨ।
ਜਨਮ ਮਰਨ ਪੁਨ ਬਨਹਿ ਕਦੇ ਨ* ॥੧੮॥
ਸੁਨਿ ਜੀਵੇ ਤਬ ਬੰਦਨ ਕਰੀ।
ਸਤਿਗੁਰੁ ਸੀਖ ਭਲੀ ਅੁਰ ਧਰੀ।
ਕੋਇਕ ਦਿਨ ਮਹਿਣ ਗਾਨੀ ਹੋਵਾ।
ਏਕਹੁ ਰੂਪ ਸਰਬ ਮਹਿਣ ਜੋਵਾ੧ ॥੧੯॥
ਜੀਵਤਿ ਰਹੋ ਕਰੀ ਗੁਰ ਸੇਵਾ।
ਤਨ ਤਜਿ ਲੈ ਹੁਇ ਬ੍ਰਹਮ ਅਭੇਵਾ੨।
ਗੁਜ਼ਜਰ ਨਾਮ ਸੁ ਜਾਤਿ ਲੁਹਾਰ।
ਚਲਿ ਆਯਹੁ ਗੁਰੁ ਕੇ ਦਰਬਾਰ ॥੨੦॥
ਬੰਦਨ ਕਰਿ ਬੈਠੋ ਗੁਰ ਪਾਸਿ।
ਦਰਸ਼ਨ ਦੇਖਿ ਕਰੀ ਅਰਦਾਸ।
ਸੁਨਹੁ ਗੁਰੂ ਜੀ! ਹੇਤ ਅਹਾਰ।
ਦਿਨ ਸਗਰੇ ਹਮ ਠਾਨਹਿਣ ਕਾਰ ॥੨੧॥
ਫਸੇ ਗ੍ਰਿਹਸਤਿ ਪਾਇ ਨ ਅਵਿਕਾਸ਼੩।
ਸੇਵਾ ਕਰਹਿਣ ਰਹਹਿਣ ਤੁਮ ਪਾਸ।
ਹਮਰੋ ਭੀ ਕਿਮ ਹੁਇ ਕਜ਼ਲਾਨ।
ਜਨਮ ਮਰਨ ਦਾ੪ ਬੰਧਨਿ ਹਾਨਿ ॥੨੨॥
ਸੁਨਿ ਸਤਿਗੁਰ ਕੀਨਸਿ ਅੁਪਦੇਸ਼।
ਇਕ ਚਿਤ ਜਪੁਜੀ ਪਠਹੁ ਹਮੇਸ਼।
ਜੇਤਿਕ ਵਾਰ ਪਠੋ੫ ਨਿਤ ਜਾਇ।
ਪਠਤਿ ਰਹਹੁ੬ ਦੀਰਘ ਫਲ ਪਾਇ ॥੨੩॥


*ਤਾਤਪਰਯ ਸਤਿਗੁਰਾਣ ਦੀ ਸਾਰੀ ਕਥਾ ਤੋਣ ਹੁਕਮਿ ਰਜਾਈ ਚਲਂਾ ਤੋਣ ਹੈ, ਵਾਖਾ ਸਿਖਾਂ ਦੀ ਭਗਤ ਮਾਲ
ਦੀਆਣ ਹਨ।
੧ਦੇਖਿਆ।
੨ਅਭੇਦ।
੩ਸਮਾਂ, ਵਿਹਲ।
੪ਦੇਣ ਵਾਲੇ।
੫ਪੜ੍ਹਿਆ।
੬ਪੜ੍ਹਦੇ ਰਹੋ।

Displaying Page 128 of 626 from Volume 1