Sri Gur Pratap Suraj Granth

Displaying Page 128 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੪੧

੧੮. ।ਸੁਲਹੀ ਸੜ ਮੋਇਆ॥
੧੭ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੧੯
ਦੋਹਰਾ: ਅੁਤਰੋ ਕੋਠੇ ਗ੍ਰਾਮ ਤੇ, ਵਹਿਰ ਸੈਨ ਜਿਹ ਸੰਗਿ।
ਸੇਵਾ ਸਭਿ ਬਿਧਿ ਕੀ ਕਰੀ, ਪ੍ਰਿਥੀਏ ਧਾਰਿ ਅੁਮੰਗ ॥੧॥
ਚੌਪਈ: ਗ਼ਾਤ੧ ਹੇਤੁ ਦਰਬ ਲੈ ਗਯੋ।
ਜਾਇ ਸੁ ਡੇਰੇ ਪ੍ਰਾਪਤਿ ਭਯੋ।
ਤੰਬੂ ਮੈਣ ਮਿਲਿ ਕੈ ਸੋ ਦਯੋ।
ਗੁਰੁ ਘਰ ਕੁਨਕਾ ਭਾਖਤਿ ਭਯੋ ॥੨॥
ਸੁਲਹੀ ਕਹਿ ਸਭਿ ਕ੍ਰਿਪਾ ਤੁਮਾਰੀ।
ਕੋਣ ਧਨ ਧਰੋ ਸੁ ਲਾਇ ਅਗਾਰੀ।
ਨਹੀਣ ਲੇਤਿ ਬਰਬਸ ਇਨ ਦੀਨੋ।
ਸੇਵਾ ਤੇ ਪ੍ਰਸੰਨ ਅਤਿ ਕੀਨੋ ॥੩॥
ਮਸਲਤਿ ਹਿਤ ਇਕੰਤ ਹੁਇ ਬੈਸੇ।
ਕਹਿ ਪ੍ਰਿਥੀਆ ਅਬਿ ਕਰਿਹੋ ਕੈਸੇ?
ਦਿਨ ਪ੍ਰਤਿ ਧਨੀ ਅਧਿਕ ਰਿਪੁ ਹੋਵਾ।
ਖਰਚੋ ਬਹੁ ਸੁਤ ਬਾਹੁ ਸੰਜੋਵਾ੨ ॥੪॥
ਸ਼ਾਹੁ ਤ੍ਰਾਸ ਭੀ ਨਾਂਹਿਨ ਮਾਨਹਿ।
ਅੁਮਰਾਵਨਿ ਕੋ ਕਛੂ ਨ ਜਾਨਹਿ।
ਸ਼ਾਹੁ ਦਿਵਾਨ ਸੁਤਾ ਕੋ ਨਾਤਾ।
ਮੋਰੋ ਕਹਿ ਕੂਕਰ ਬਜ਼ਖਾਤਾ ॥੫॥
ਸੋਹਿ ਅਚਰਜ ਹੋਇ ਤਿਸ ਦੇਖੇ।
ਸਭਿ ਸੋਣ ਕਰਹਿ ਹੰਕਾਰ ਵਿਸ਼ੇ।
ਅਬਿ ਲੌ ਰੋਮ ਨ ਬਾਣਕੋ ਹੋਵਾ।
ਵਧਤਿ ਪ੍ਰਤਾਪ ਅਧਿਕ ਹੀ ਜੋਵਾ ॥੬॥
ਸੁਨਿ ਸੁਲਹੀ ਨੇ ਧੀਰਜ ਦੀਨੋ।
ਸ਼ਾਹੁ ਸੰਗ ਆਵਤਿ ਕਹਿ ਲੀਨੋ।
ਬਹੁਰ ਚੰਦੂ ਕੋ ਸਕਲ ਜਨਾਈ।
ਸ਼ਾਹੁ ਸਮੀਪੀ ਰਹਹਿ ਸਹਾਈ ॥੭॥
ਪਹੁਚਤਿ ਸ਼੍ਰੀ ਅਰਜਨ ਗਹਿ ਲੈ ਹੌਣ।
ਕਰਿ ਬੰਧਨ੧ ਕਿਸ ਦੁਰਗ ਗਿਰੈ ਹੌਣ।


੧ਪ੍ਰਾਹੁਣਚਾਰੀ। ਪ੍ਰੀਤੀ ਭੋਜਨ।
੨ਰਚਾਕੇ।

Displaying Page 128 of 501 from Volume 4