Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੪੨
੧੭. ।ਮੇਲਾ ਵਿਦਾ। ਸਤਲੁਜ ਵਿਚ ਤਰਨਾ, ਗੁਲਾਬ ਰਾਇ॥
੧੬ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੧੮
ਦੋਹਰਾ: ਇਮ ਸਤਿਗੁਰ ਲੀਲਾ ਕਰਤਿ, ਚੋਰ ਜਾਰ ਬਟਪਾਰ।
ਸਭਿਹਿਨਿ ਕੋ ਚਿੰਤਾ ਭਈ ਕਰਹਿ ਖੌਣਸੜੇ੧ ਮਾਰ ॥੧॥
ਚੌਪਈ: ਨ੍ਰਿਭੈ ਬਨਿਕ ਠਾਨਤਿ ਬਿਵਹਾਰਾ।
ਗਹੋ ਚੋਰ ਤੇ ਅਚਰਜ ਧਾਰਾ।
ਸੂਨੀ ਵਸਤੁ ਰਹੈ ਕਿਸ ਥਾਈਣ।
ਨਹਿ ਕੋ ਸਕੈ ਹਾਥ ਕੋ ਪਾਈ ॥੨॥
ਕੇਤਿਕ ਦਿਨ ਗੁਰ ਕੇ ਲਵਪੁਰਿ ਮੈਣ।
ਬਸੇ ਬਨਿਕ ਧਰਿ ਆਨਦ ਅੁਰ ਮੈਣ।
ਖਾਟੋ ਲਾਭ ਜਿਤਿਕ ਬਿਵਹਾਰੂ।
ਅੁਤਸਵ ਜੁਤਿ ਗੁਰ ਦਰਸ ਨਿਹਾਰੂ੨ ॥੩॥
ਕਲੀਧਰ ਕੋ ਸਸੁਰ ਅਨਦੋ।
ਭ੍ਰਾਤਨਿ ਸਹਿਤ ਆਨਿ ਕਰ ਬੰਦੋ।
ਮਹਾਰਾਜ! ਕਾਰਜ ਸਭਿ ਭਯੋ।
ਰਿਦੇ ਮਨੋਰਥ ਪੂਰਨ ਕਯੋ ॥੪॥
ਅਬਿ ਚਾਹਤਿ ਸਭਿ ਸਦਨ ਸਿਧਾਰਾ।
ਆਪ ਆਪਨੀ ਕਰਤਿ ਸੰਭਾਰਾ।
ਸੁਨਿ ਦੋ ਹੁਕਮ ਸਭੈ ਤੁਮ ਜਾਵਹੁ।
ਸਿਮਰਹੁ ਸਜ਼ਤਿਨਾਮ ਸੁਖ ਪਾਵਹੁ ॥੫॥
ਲਵਪੁਰਿ ਕੀ ਸੰਗਤਿ ਸੁਨਿ ਸਾਰੀ।
ਵਸਤੁ ਸੰਭਾਰਿ ਕਰੀ ਨਿਜ ਤਾਰੀ।
ਕਰਿ ਕਰਿ ਬੰਦਨ ਪੰਥ ਪਧਾਰੇ।
ਤਿਮ ਰੋਪਰ ਸੀਰੰਦ ਸਿਧਾਰੇ ॥੬॥
ਪੁਰਿ ਹੁਸ਼ਿਆਰ ਗਏ ਚਲਿ ਕੇਈ।
ਕਰਹਿ ਬਾਰਤਾ ਮਿਲਿ ਮਿਲਿ ਤੇਈ।
ਬਾਰਿ ਨਿਕਾਸਨ, ਤਸਕਰ ਗਹੋ੩।
ਬਾਹ ਸੁ ਕੌਤਕ ਜੈਸੇ ਲਹੋ ॥੭॥
ਸੁਨਿ ਸੁਨਿ ਅਪਰ ਸਿਜ਼ਖ ਹਰਖਾਇ।
੧ਜੁਜ਼ਤੀਆਣ ਦੀ।
੨ਦੇਖਿਆ।
੩ਜਲ ਦਾ ਕਜ਼ਢਂਾ, ਚੋਰ ਦਾ ਫੜਨਾ।