Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੫
ਆਇ ਕਹੋ ਤਿਨ ਇਸ ਕੇ ਪਾਸ।
ਪ੍ਰਭੁ ਨਮਿਜ਼ਤ ਦਿਹੁ ਬੰਧਨ ਕਾਟਿ।
ਤੁਝ ਕੋ ਹੋਇ ਨ ਜਮ ਕੀ ਬਾਟ ॥੨੯॥
ਸੁਨਿ ਕਰਿ ਸੁਕਚੋ੧ ਰਿਦੇ ਬਿਸਾਲਾ।
-ਜੇ ਮੁਝ ਜਾਨ ਲੇਹਿ ਮਹਿਪਾਲਾ੨।
ਗਹਿ ਲੈਹੈ ਸਗਰੋ ਪਰਵਾਰਾ।
ਗ਼ਾਲਮ ਬਡੋ ਕਰਾਵਹਿ ਮਾਰਾ- ॥੩੦॥
ਤ੍ਰਾਸ ਪਾਇ ਕਰਿ ਬਹੁਰ ਬਿਚਾਰਾ।
-ਗੁਰੁ ਮੁਝ ਪ੍ਰਤਿ ਅੁਪਦੇਸ਼ ਅੁਚਾਰਾ।
ਪ੍ਰਭੁ ਨਮਿਜ਼ਤ ਕਾਰਜ ਕਰਿ ਦੀਜੈ।
ਨਹੀ ਬਿਲਬ ਕਿਸੀ ਬਿਧਿ ਕੀਜੈ ॥੩੧॥
ਸੋ ਨਹਿਣ ਛੋਡੌਣ, ਹੋਇ ਸੁ ਹੋਇ।
ਸੰਤ ਕਹੇ ਲੋਕਨ ਸੁਖ ਦੋਇ੩-।
ਇਮ ਬਿਚਾਰਿ ਕਰਿ ਬਿਲਮ ਨ ਕੀਨ।
ਅੁਠਿ ਤਤਕਾਲ ਕਾਟ ਕਰਿ ਦੀਨ ॥੩੨॥
ਆਸ਼ਿਖ੪ ਦੇਤਿ ਗਏ ਨਿਜ ਦੇਸ਼।
ਅੁਪਜੋ ਇਸ ਕੇ ਗਾਨ ਵਿਸ਼ੇਸ਼।
ਇਕ ਨਾਈ ਧਿੰਾ ਚਲਿ ਆਯੋ।
ਸ਼੍ਰੀ ਅੰਗਦ ਪਗ ਸੀਸ ਨਿਵਾਯੋ ॥੩੩॥
ਬੈਠਿ ਗਯੋ ਢਿਗ ਸਿਖ ਗਨ ਹੇਰੇ।
ਕਰਹਿਣ ਪਰਸਪਰ ਸੇਵ ਘਨੇਰੇ।
ਤਿਨ ਮਹਿਣ ਮਿਲਿ ਸੇਵਾ ਕਹੁ ਲਾਗੋ।
ਭਲੀ ਜਾਨਿ ਕਰਿ ਅੁਰ ਅਨੁਰਾਗੋ੫ ॥੩੪॥
ਤਪਤ ਨੀਰ ਕਰਿਵਾਇ ਸ਼ਨਾਨ।
ਵਸਤ੍ਰ ਪਖਾਰਹਿ ਮਲ ਕਰਿ ਹਾਨ੬।
ਚਰਨ ਚਾਂਪ, ਹਾਂਕਤਿ ਹੈ ਬਾਯੁ੭।
੧ਸੰਕੋਚ ਕੀਤਾ ਭਾਵ ਡਰਿਆ।
੨ਰਾਜਾ।
੩ਸੰਤਾਂ ਦੇ ਕਹੇ ਲ਼ (ਕਮਾਅੁਣ ਨਾਲ) ਦੋਹਾਂ ਲੋਕਾਣ ਦਾ ਸੁਖ ਹੁੰਦਾ ਹੈ।
੪ਅਸੀਸ।
੫ਪ੍ਰੇਮ ਵਿਚ ਆਇਆ।
੬ਮੈਲ ਲ਼ ਨਾਸ਼ ਕਰਕੇ।
੭ਮੁਜ਼ਠੀ ਚਾਂਪੀ ਕਰਦਾ ਹੈ ਝਜ਼ਲਦਾ ਹੈ, ਵਾਯੂ (ਭਾਵ ਪਜ਼ਖਾ)।