Sri Gur Pratap Suraj Granth

Displaying Page 130 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੪੩

ਇਕ ਇਕ ਦਿਨ ਕੋ ਧਨ ਲਿਹੁ ਪਾਈ।
ਪੁਨਹਿ ਸਮਾ ਜਬਿ ਘਨੋ ਬਿਤਾਵਹਿ।
ਗੁਰ ਤੇ ਦਰਬ ਚਾਕਰੀ ਪਾਵਹਿ ॥੩੬॥
ਇਹ ਮਸਲਤ ਮਿਲਿ ਮੂਢ ਪਕਾਈ।
ਗੁਰ ਮਹਿਮਾ ਨ ਲਖੈਣ ਅਧਿਕਾਈ।
ਦਾਨ ਸਿੰਘ ਇਕ ਬਾਰ ਹਟਾਏ।
ਇਮ ਨਹਿ ਲੇਹੁ ਬੁਰਾ ਹੁਇ ਜਾਏ ॥੩੭॥
ਹਾਥਨਿ ਜੋਰਿ ਜਾਚਨਾ ਕਰੀਏ।
-ਖਰਚ ਦੇਹੁ ਘਰ ਪਠਹਿ ਬਿਚਰੀਏ।
ਜਿਸ ਤੇ ਖਾਨ ਪਾਨ ਸਭਿ ਹੋਇ।
ਅਪਰ ਆਮਦਨ ਰਹੀ ਨ ਕੋਇ- ॥੩੮॥
ਦੈ ਹੈਣ ਸਤਿਗੁਰ ਨਾਂਹਿਨ ਰਾਖੈਣ।
੧ਸਮ ਸੋਣ ਲੇ, ਬੁਰਾ ਨਹਿ ਭਾਖੈ੧।
ਦਾਨ ਸਿੰਘ ਤੇ ਸੁਨਿ ਬੈਰਾੜ।
ਨਹਿ ਮਾਨੇ ਚਹਿ ਕਰਨ ਬਿਗਾੜ ॥੩੯॥
ਅਪਨੀ ਹਜ਼ਦ ਬਿਖੈ ਹਮ ਲੈ ਹੈਣ।
ਆਗੇ ਗਏ ਨਹੀਣ ਕਿਮ ਦੈ ਹੈਣ।
ਇਹਾਂ ਜੋਰ ਹਮਰੋ ਅਬਿ ਚਲੈ।
ਜਾਚਹਿ ਦਰਬ ਸਰਬ ਹੀ ਮਿਲੈ ॥੪੦॥
ਕਰਿ ਮਸਲਤ ਇਕਠੇ ਹੁਏ ਫੇਰ।
ਤਜਿ ਤੁਰੰਗ ਗੇ ਗੁਰੂ ਅਗੇਰ।
ਖਰੇ ਭਏ ਆਗੇ ਸਮੁਦਾਈ।
ਦੇਹੁ ਚਾਕਰੀ ਸਭਿ ਹਮ ਤਾਂਈ ॥੪੧॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਐਨੇ ਣਸ਼੍ਰੀ ਗੁਰ ਗਮਨ ਪ੍ਰਸੰਗ
ਬਰਨਨ ਨਾਮ ਖੋੜਸਮੋ ਅੰਸੂ ॥੧੬॥


੧ਸ਼ਾਂਤੀ ਨਾਲ ਲਵੋ ਤੇ ਮਾੜੀ ਗਜ਼ਲ ਕਈ ਨਾਂ ਕਹੋ।

Displaying Page 130 of 409 from Volume 19