Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੬
ਬਾਸਨ ਧੋਵੈ ਮਾਂਝ ਬਨਾਯੁ੧ ॥੩੫॥
ਕਬਿ ਕਬਿ ਗੁਰ ਕੀ ਸੇਵਾ ਪਾਇ।
ਮਹਾਂ ਪ੍ਰੇਮ ਤੇ ਕਰਹਿ ਬਨਾਇ।
ਇਕ ਦਿਨ ਸ਼੍ਰੀ ਅੰਗਦ ਕੇ ਪਾਸ।
ਹਾਥ ਜੋਰਿ ਕੀਨੀ ਅਰਦਾਸ ॥੩੬॥
ਸ਼੍ਰੀ ਸਤਿਗੁਰ ਮੁਝ ਦਿਹੁ ਅੁਪਦੇਸ਼ੁ।
ਜਿਸ ਤੇ ਮਿਟਹਿਣ ਕਲੇਸ਼ ਅਸ਼ੇਸ਼ੁ੨।
ਸੁਨਿ ਸ਼੍ਰੀ ਮੁਖ ਤੇ ਤਬਿ ਫੁਰਮਾਯੋ।
ਗੁਰੂ ਗੋਰ੩ ਮਹਿਣ ਸੋ ਚਲਿ ਆਯੋ ॥੩੭॥
ਹੁਇ ਮੁਰੀਦ੪ ਮੁਰਦੇ ਮਾਨਿਦ।
ਅੰਗ ਨ ਕੋ ਹਾਲਤਿ ਬਿਨ ਜਿੰਦ੫।
ਤਿਮ ਮੁਰੀਦ ਆਦਿਕ ਹੰਕਾਰਾ੬।
ਤਾਗ ਦੇਤਿ ਏ ਸਕਲ ਬਿਕਾਰਾ ॥੩੮॥
ਗੁਰੂ ਗੋਰ ਮਹਿਣ ਜਾਇ ਸਮਾਇ।
ਹੁਇ ਮੁਰੀਦ ਮੁਰਦਾ ਜਿਸਿ ਭਾਇ*।
ਦੇਖਿ ਜਾਤ ਅਪਨੀ ਭਾ ਸੈਨ੭।
ਕਰੀ ਸੇਵ ਸੰਤਨ ਕੀ ਰੈਨ ॥੩੯॥
ਪ੍ਰੇਮ ਪਰਖ ਕਰਿ ਸ਼੍ਰੀ ਭਗਵਾਨ।
ਬਨੇ ਸੈਨ ਕੇ ਰੂਪ ਸੁਜਾਨ।
ਰਾਣੇ ਕੋ ਇਸ ਰੀਤਿ ਰਿਝਾਯੋ੮।
ਬਖਸ਼ੀ ਤਬਿ ਕਵਾਇ੯ ਹੁਲਸਾਯੋ+ ॥੪੦॥
ਤਿਸ ਕੇ ਸਮ ਸੰਤਨ ਕੀ ਸੇਵਾ।
੧ਮਾਂਜ ਬਣਾ ਕੇ।
੨ਸਾਰੇ।
੩ਕਬਰ।
੪ਚੇਲਾ।
੫(ਜਿਵੇਣ) ਜਿੰਦ ਤੋਣ ਬਿਨਾ ਕੋਈ ਅੰਗ ਨਹੀਣ ਹਿਜ਼ਲਦਾ (ਮੁਰਦੇ ਦਾ)।
੬ਹੰਕਾਰ ਆਦਿਕ (ਸਾਰੇ ਵਿਕਾਰ)।
*ਮੁਰਦਾ ਹੋਣ ਤੋਣ ਮੁਰਾਦ ਮਰ ਜਾਣ ਦੀ ਨਹੀਣ, ਨਾ ਨਿਕਾਰਾ ਹੋਣ ਦੀ ਹੈ, ਪਰੰਤੂ ਪੂਰਨ ਸਜ਼ਤ ਲ਼ ਸਮਝਂ ਤੇ
ਦਜ਼ਸੇ ਮਾਰਗ ਤੇ ਟੁਰਨ ਵਿਚ ਆਪਣੇ ਅੜਬਪੁਂੇ, ਹੈਣਕੜ, ਆਪਣੀ ਰਾਇ ਦੇ ਅਭਿਮਾਨ ਲ਼ ਛਜ਼ਡਂ ਤੋਣ ਮੁਰਾਦ
ਹੈ।
੭ਦੇਖ! ਤੇਰੀ ਜਾਤ ਵਿਚ (ਅਜ਼ਗੇ ਇਕ) ਸੈਂ ਨਾਮੇ ਭਗਤ ਹੋਇਆ ਹੈ।
੮ਮੋਹਿਤ ਕੀਤਾ।
੯ਪੋਸ਼ਾਕ ।ਅ: ਕਬਾ॥।
+ਪਾ:-ਬਖਸ਼ਿਸ਼ ਕਰੀ ਰਿਦਾ ਹੁਲਸਾਯੋ।