Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੪੪
੨੦. ।ਗੁਰ ਜੀ ਦਾ ਅੁਜ਼ਤਰ। ਵਾਪਸ ਕੀਰਤਪੁਰਿ ਆਅੁਣਾ॥
੧੯ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੧
ਦੋਹਰਾ: ਸੁਨਿ ਮਾਤਾ! ਭ੍ਰਾਤਾ! ਸੁਬ੍ਰਿਜ਼ਤ੧, ਇਹ ਨਹਿ ਕਿਸ ਕੇ ਹਾਥ।
ਕਰੈ ਅੁਪਾਇ ਨ ਪ੍ਰਾਪਤੀ, ਦਾਤਾ ਇਕ ਜਗ ਨਾਥ ॥੧॥
ਚੌਪਈ: ਸਭਿ ਕੇ ਬਡੇ ਆਦਿ ਸ਼੍ਰੀ ਨਾਨਕ।
ਪਰਖਤਿ ਗੁਨਨਿ ਗਾਨ ਮਨਿ ਮਾਨਿਕ।
ਜਿਨ ਤੇ ਪਰੇ ਅਪਰ ਨਹਿ ਕੋਈ।
ਮਹਤਿ ਮਹਤਿ ਮਹੀਆਨਹਿ ਸੋਈ੨ ॥੨॥
ਤਿਨ ਕੀ ਕਰੀ ਸਰਬ ਸਿਰ ਧਰੈਣ।
ਬਿਨਾਂ ਬਿਚਾਰੇ ਮਾਨੋ ਕਰੈਣ।
ਸਭਿ ਬਿਧਿ ਸ਼ੁਭ ਸੁਤ ਲਾਇਕ ਹੁਤੇ।
ਨਹਿ ਆਇਸੁ ਇਕ ਮਾਨੀ ਕਿਤੇ੩ ॥੩॥
ਸੋ ਲਖਿ ਦੋਸ਼, ਦਾਸ ਕੋ ਦੀਨੀ।
ਸ਼੍ਰੀ ਅੰਗਦ ਗੁਰਤਾ ਤਬਿ ਕੀਨੀ।
ਦਾਸੂ ਦਾਤੂ ਜੁਗ ਸੁਤ ਭਏ।
ਸਭਿ ਬਿਧਿ ਕੇ ਲਾਇਕ ਲਖਿ ਲਏ ॥੪॥
ਸ਼੍ਰੀ ਗੁਰੁ ਅਮਰ ਸਾਥ ਮਤਸਰੀ।
ਨਹੀਣ ਸਰਲਤਾ ਅੁਰ ਮਹਿ ਧਰੀ।
ਅੰਤ ਸਮੇਣ ਨਹਿ ਲਾਇਕ ਜਾਨੇ।
ਨਹੀਣ ਥਿਰਾਏ ਅਪਨਿ ਸਥਾਨੇ੪ ॥੫॥
ਤਿਮ ਸ਼੍ਰੀ ਅਮਰਦਾਸ ਸੁਤ ਪਰਖੇ।
ਨਹਿ ਆਗਾ ਕੋ ਸੁਨਿ ਮਨ ਹਰਖੇ।
ਸ਼੍ਰੀ ਗੁਰ ਰਾਮਦਾਸ ਨਿਰਮਾਨ।
ਮਤਸਰ ਆਦਿਕ ਦੋਸ਼ਨ ਜਾਨਿ ॥੬॥
ਨਿਜ ਸਥਾਨ ਪਰ ਆਪ ਬਿਠਾਏ।
ਕਹਿ ਸਭਿਹਿਨ ਕੇ ਸੀਸ ਨਿਵਾਏ।
ਤਿਨ ਕੋ ਪ੍ਰਿਥੀਆ ਜੇਸ਼ਟ ਨਦ।
ਨਿਜ ਮਤਿ ਕੋ ਚਿਤ ਗਰਬ ਬਿਲਦ ॥੭॥
ਆਣਖ ਤਰੇ ਨਹਿ ਆਨਤਿ ਕਾਣਹੂ।
੧ਸੁਵਿਤ = ਭਲੇ, ਨੇਕ।
੨ਵਡਿਆਣ ਦੇ ਵਡਿਆਣ ਤੋਣ ਵੀ ਵਡੇ ਹਨ ਓਹ।
੩ਇਕੇ (ਇਹ ਦੋਸ਼) ਵੇਖਿਆ ਕਿ ਆਗਿਆ ਨਹੀਣ ਮੰਨੀ ਕਿਸੇ ਨੇ।
੪ਭਾਵ ਗਜ਼ਦੀ ਨਾ ਦਿਜ਼ਤੀ।