Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੭
ਕਰਹੁ ਸਦਾ ਰੀਝਹਿਣ ਗੁਰੁਦੇਵਾ।
ਸੁਨਿ ਅੁਪਦੇਸ਼ ਕਮਾਵਨਿ ਕੀਨਿ।
ਧਰੋ ਪ੍ਰੇਮ ਸਿਜ਼ਖੀ ਪਦ ਲੀਨਿ ॥੪੧॥
ਸਭਿ ਕੁਟੰਬ ਕੋ ਭਯੋ ਅੁਧਾਰ।
ਜਿਮ ਕਾਸ਼ਟ ਸੇ੧ ਲੋਹੋ ਪਾਰ।
ਪਾਰੋ ਜੁਲਕਾ ਨਾਮ ਸੁ ਆਯੋ।
ਸੁਨਿ ਜਸ ਕੋ ਮਿਲਿਬੇ ਲਲਚਾਯੋ ॥੪੨॥
ਨਮਸਕਾਰ ਕਰਿ ਬੈਠੋ ਪਾਸਿ।
ਹਾਥ ਜੋਰਿ ਕੀਨਸਿ ਅਰਦਾਸਿ।
ਸ਼੍ਰੀ ਗੁਰ ਪਰਮਹੰਸ ਹੁਇ ਕੌਨ?
ਲਛਨ ਮੋਹਿ ਸੁਨਾਵਹੁ ਤੌਨ੨ ॥੪੩॥
ਸੁਨੇ ਨਾਮ ਅਰ ਰੂਪ ਨਿਹਾਰੇ।
ਨਹਿਣ ਵਿਸ਼ੇਸ਼ ਤੇ ਹਮ ਨਿਰਧਾਰੇ।
ਤੁਮ ਤੇ ਸੁਨਹਿਣ ਜਥਾਰਥ ਜਾਨੈ।
ਕੋ ਗੁਨ ਤੇ ਤਿਨ ਅਧਿਕ ਬਖਾਨੈ? ॥੪੪॥
ਸ਼੍ਰੀ ਅੰਗਦ ਸੁਭ ਮਤਿ ਜੁਤਿ ਹੇਰਾ੩।
ਹਿਤ ਅੁਪਦੇਸ਼ ਕਹੋ ਤਿਸ ਬੇਰਾ।
ਪਰਮਹੰਸ ਕੇ ਸੁਨੀਅਹਿ ਲਛਨ।
ਸੁਨਿ ਜੇ ਧਰਹਿ ਸੁ ਮਨੁਜ ਬਿਚਜ਼ਛਨ੪ ॥੪੫॥
ਹੰਸ ਜਿ ਮਾਨ ਸਰੋਵਰ ਰਹੈਣ।
ਮੁਕਤਾ੫ ਕਰਹਿਣ ਅਹਾਰ ਜਿ ਲਹੈਣ।
ਮਿਲਿ ਇਕ ਰੂਪ ਹੋਤ ਪਯ੬ ਪਾਨੀ।
ਤਿਨ ਕੇ ਆਗੇ ਧਰਿਯ ਜਿ ਆਨੀ ॥੪੬॥
ਪਯ ਤੇ ਜਲ ਕੋ ਕਰਹਿਣ ਨਿਰਾਲਾ।
ਸਾਰ ਅਸਾਰ ਪਿਖਹਿਣ ਤਤਕਾਲਾ।
ਤਜਹਿਣ ਅਖਿਲ ਜਲ੭, ਪਯ ਕੋ ਖਾਂਹਿ।
੧ਕਾਠ ਨਾਲ।
੨ਤਿਸਦੇ।
੩ਸ੍ਰੇਸ਼ਟ ਮਜ਼ਤ ਦੇ ਸਹਿਤ ਦੇਖਕੇ।
੪ਜੋ ਧਾਰਨ ਕਰੇ ਓਹ ਮਨੁਖ ਸਿਆਣਾ ਹੈ।
੫ਮੋਤੀ।
੬ਦੁਜ਼ਧ ਤੇ।
੭ਸਾਰਾ ਪਾਂੀ।