Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੪੪
੧੯. ।ਫਤੇਸ਼ਾਹ ਦਾ ਜੰਗ ਹਿਤ ਅਜ਼ਗੇ ਵਧਂਾ॥
੧੮ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨੦
ਦੋਹਰਾ: ਸੁਨਿ ਕ੍ਰਿਪਾਲ ਕੀ ਬਾਤ ਕੋ, ਸ਼੍ਰੀ ਸਤਿਗੁਰੂ ਕ੍ਰਿਪਾਲ।
ਮਨ ਮਾਨੀ, ਨੀਕੇ ਲਖੀ, ਮਸਲਤ ਠਾਨਿ ਅਟਾਲ ॥੧॥
ਚੌਪਈ: ਨਦਚੰਦ ਪਿਖਿ ਗੁਰਮੁਖ ਓਰੀ।
ਬੋਲੋ ਬਹੁਰ ਜੁਗਮ ਕਰ ਜੋਰੀ।
ਮਹਾਰਾਜ! ਸਿਖ ਰਾਵਰ ਕੇਰਾ।
ਹਯਨਿ ਸੁਦਾਗਰ ਧਨੀ ਬਡੇਰਾ ॥੨॥
ਲੇ ਕਰਿ ਗਮਨੋ ਦਰਬ ਬਿਸ਼ੇਸ਼ੰ।
ਪਿਖਿ ਕਸ਼ਮੀਰ ਆਦਿ ਪੁਰਿ ਦੇਸ਼ੰ।
ਬੀਨ ਬੀਨ ਬਹੁ ਥਲ ਤੇ ਲੀਨਾ।
ਤਿਸੀ ਪੰਥ ਕੋ ਆਵਨ ਕੀਨਾ ॥੩॥
ਭੀਮਚੰਦ ਨ੍ਰਿਪ ਜਬਿ ਸੁਨਿ ਪਾਏ।
ਲੇਨਿ ਹੇਤੁ ਹਯ ਚਿਤ ਲਲਚਾਏ।
ਨਾਮ ਸੁਨੋ ਰਾਵਰ ਕੋ ਜਬੈ।
ਕਿਤਿਕ ਸੈਨ ਭੇਜੀ ਤਿਨ ਤਬੈ ॥੪॥
ਸਿਖ ਸੌਦਾਗਰ ਕੋ ਸੁਧਿ ਹੋਈ।
ਕਰਿ ਕੈ ਬੇਗ ਆਇ ਪੁਰਿ ਸੋਈ।
ਸੁਨਿ ਸ਼੍ਰੀਨਗਰ ਬਿਖੈ ਹਮ ਡੇਰਾ।
ਅੁਤਰੋ ਆਨਿ ਨਿਡਰ ਤਿਸ ਬੇਰਾ ॥੫॥
ਬਹੁਰ ਨ ਬਲ ਘਾਲੋ ਕਿਨ ਆਇ।
ਮਿਲਯੋ ਰਹੋ ਅਨਦ ਅੁਪਜਾਇ।
ਬਿਗਰੋ ਫਤੇਸ਼ਾਹ ਜਿਸ ਕਾਲਾ।
ਅੁਤਰੇ ਅਸੁ ਇਸਥਾਨ ਬਿਸਾਲਾ ॥੬॥
ਸੁਨਿ ਲਾਲਚ ਕਰਿ ਪੁਨ ਕਹਿਲੂਰੀ।
ਕਹਿ ਭੇਜੋ ਕਰਿ ਤੂਰਨ ਭੂਰੀ।
-ਤੁਰੰਗ ਬਿਸਾਲ ਮੋਲ ਬਡ ਕੇਰੇ।
ਛੀਨ ਲੇਹੁ ਨਹਿ ਦੀਜਹਿ ਫੇਰੇ- ॥੭॥
ਫਤੇਸ਼ਾਹ ਭਟ ਕੀਨਸਿ ਤਾਰੀ।
ਪਹੁਚੀ ਢਿਗ ਹਮਰੇ ਸੁਧ ਸਾਰੀ।
ਤਕਰੇ ਹੋਇ ਗ਼ੀਨ ਹਯ ਡਾਲੇ।
ਭਏ ਅਰੂਢਨਿ ਇਤ ਕੋ ਚਾਲੇ ॥੮॥