Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੪੫
੧੮. ।ਘੇਰਾ ਜਾਰੀ। ਭਾਈ ਕਨ੍ਹਯਾ ਜੀ॥
੧੭ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੧੯
ਦੋਹਰਾ: ਇਸ ਪ੍ਰਕਾਰ ਗੋਰੇ ਚਲੇ, ਲਗੇ ਸੁ ਲਸ਼ਕਰ ਮਾਂਹਿ।
ਝੰਡਾ ਟੁਟਿ ਜੁਗ ਖੰਡ ਭਾ, ਤੰਬੂ ਥਿਰੇ ਸੁ ਨਾਂਹਿ ॥੧॥
ਸੈਯਾ: ਖਾਨ ਵਜੀਦ, ਲਹੌਰਪਤੀ ਜੁਗ,
ਦੇਖਿ ਕੈ ਗੋਰਨਿ ਕੀ ਅਸ ਮਾਰਾ।
ਛੋਰਿ ਭਜੇ ਅਪਨੋ ਥਲ ਤਾਂ ਛਿਨ
ਆਯੁਧ ਨਾ ਤਨ ਚੀਰ ਸੰਭਾਰਾ੧।
ਵਾਹਨ ਕੌਨ ਅੁਡੀਕ ਕਰੈ ਤਬਿ
ਹੋਇ ਬਿਹਾਲ ਭਜੇ ਸਿਰਦਾਰਾ।
ਬੀਚ ਥਿਰੇ ਦਲ ਆਪਨ ਕੇ ਨਹਿ,
ਤੂਰਨ ਦੌਰਿ ਕੈ ਕੀਨ ਕਿਨਾਰਾ ॥੨॥
ਗੋਰਨ ਕੀ ਅਸ ਮਾਰ ਕਰੀ
ਜੁਗ ਤੋਪ ਛੁਟੈਣ ਤਬਿ ਬਾਰੰਬਾਰਾ।
ਮਾਰ ਦੀਏ ਤੁਰਕਾਨ ਮਹਾਂ ਭਟ
ਕੀਨ ਬਿਚਾਰ ਨ ਹੈ ਅੁਪਚਾਰਾ।
ਭਾਜਤਿ ਹੈਣ ਤਜਿ ਕੈ ਪਟ ਆਯੁਧ,
ਤ੍ਰਾਸ ਭਯੋ ਤੁਰਕਾਨ ਮੈਣ ਭਾਰਾ।
ਫੂਟਿ ਗਏ ਸਿਰ, ਟੂਟਿ ਗਏ ਪਗ,
ਛੂਟਿ ਗਏ ਹਜ਼ਥਾਰ ਨ ਧਾਰਾ੨ ॥੩॥
-੩ਦੀਰਘ ਦੂਰ ਇਤੀ ਲਗਿ ਆਵਹਿ
ਤੋਪ ਦਰਾਜ ਕਹਾਂ ਅਸ ਭਾਰੀ?
ਬ੍ਰਿੰਦ ਬਿਤੇ ਦਿਨ ਕੀਨੇ ਨਿਵੇਸ ਕੋ
ਕੋਇ ਨ ਪਹੁਚਿ ਸਕੋ ਨਹਿ ਮਾਰੀ।
ਆਜ ਕਹਾਂ ਇਹ ਕੌਤਕ ਭਾ
ਜਿਮ ਪੂਰਬ ਤੀਰ ਅਏ ਇਕ ਬਾਰੀ।
ਹਿੰਦੁਨਿ ਕੋ ਇਹ ਪੀਰ ਕਹਾਵਤਿ
ਹੈ ਕਰਾਮਾਤ ਕਿ ਆਇ ਅਗਾਰੀ੪? ॥੪॥
ਅੰਗ ਤੁਰੰਗਨਿ ਭੰਗ ਭਏ,
੧ਨਾ ਸ਼ਸਤ੍ਰ ਤੇ ਨਾ ਸਰੀਰ ਦੇ ਬਸਤਰ ਹੀ ਸੰਭਾਰੇ।
੨ਧਾਰੇ ਹੋਏ ਹਜ਼ਥਾਰ ਵੀ ਛੁਜ਼ਟ ਗਏ।
੩ਸੋਚਦੇ ਹਨ:-
੪(ਇਹ) ਕਰਾਮਾਤ ਹੀ ਹੈ ਜੋ ਅਜ਼ਗੇ ਆਏ ਹਨ (ਗੋਲੇ)।