Sri Gur Pratap Suraj Granth

Displaying Page 132 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੪੫

੧੬. ।ਸ਼੍ਰੀ ਹਰਿਰਾਇ ਜਨਮ, ਮਾਲਵੇ ਵਲ ਟੁਰਨਾ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੧੭
ਦੋਹਰਾ: ਸ਼੍ਰੀ ਗੁਰਦਿਜ਼ਤਾ ਸੁਖ ਬਸੇ,
ਰਚਿ ਕੀਰਤਿ ਪੁਰਿ ਚਾਰੁ।
ਕਰੇ ਸਕੇਲਨ ਲੋਕ ਤਹਿ,
ਬਸੇ ਮੋਦ ਕੋ ਧਾਰਿ ॥੧॥
ਚੌਪਈ: ਕੇਤਿਕ ਮਾਸ ਬਸਤਿ ਦਿਨ ਟਾਰੇ।
ਨਾਨਾ ਬਿਧਿ ਕੇ ਕਰਤਿ ਸ਼ਿਕਾਰੇ।
ਸੇਵਹਿ ਦਾਸ ਸੰਗ ਸਮੁਦਾਏ।
ਦਰਬ ਆਦਿ ਮਨੁ ਕਾਮਨ ਪਾਏ੧ ॥੨॥
ਮ੍ਰਿਦੁਲ ਬਾਕ ਤੇ ਨਰ ਸਨਮਾਨਹਿ।
ਸੁਖ ਦੇ ਨਗਰ ਬਸਾਵਨ ਠਾਨਹਿ।
ਨਤੀ ਗਰਭ ਪ੍ਰਥਮ ਸਮ ਧਰੋ੨।
ਵਧੋ ਚੰਦ ਸਮ ਭਾਗਨਿ ਭਰੋ ॥੩॥
ਸਮੋਣ ਪ੍ਰਸੂਤ ਹੋਨਿ ਕੋ ਆਯੋ।
ਸੁੰਦਰ ਸਮਾ ਸੁਖਦ ਦਰਸਾਯੋ।
ਮਕਰ ਰਾਸ ਮਹਿ ਸੂਰਜ ਬਾਸਾ।
ਤ੍ਰੈਦਸ ਬਾਸੁਰ ਬੀਤੇ ਮਾਸਾ ॥੪ ॥
ਪੁਰਿ ਜਨ ਅਨਦ ਅਚਾਨਕ ਹੋਵਾ।
ਮਾਨਵ ਸਭਿ ਦਿਸ਼ਿ ਮਹਿ ਸੁਖ ਜੋਵਾ।
ਸਵਾ ਜਾਮ ਜਬਿ ਰਹੀ ਤ੍ਰਿਜਾਮਾ੩।
ਜਨਮੋ ਪੁਜ਼ਤ੍ਰ ਬਦਨ ਅਭਿਰਾਮਾ ॥੫॥
ਦੇਵਨ ਆਨਿ ਅਰਚਨਾ ਕਰੀ।
ਬਾਰ ਬਾਰ ਕੁਸਮਾਂਜੁਲ ਝਰੀ੪।
ਔਚਕ ਸੰਖ ਸ਼ਬਦ ਕੋ ਸੁਨੋ।
ਜੈ ਜੈ ਸ਼ਬਦ ਮਿਲੇ ਸਭਿ ਭਨੋ ॥੬॥
ਮਿਲਿ ਦਾਸੀ ਗਨ ਮੰਗਲ ਗਾਯੋ।
ਸ਼੍ਰੀ ਗੁਰਦਿਜ਼ਤਾ ਸੁਨਿ ਹਰਿਖਾਯੋ।
ਚਹੁੰਦਿਸ਼ਿ ਤੇ ਗਨ ਦੇਤਿ ਬਧਾਈ।

੧ਮਨ ਦੀ ਕਾਮਨਾ ਪਾਅੁਣਦੇ ਹਨ।
੨ਪਹਿਲੇ ਵਾਣੂੰ (ਫੇਰ) ਗਰਭ ਧਾਰਨ ਕੀਤਾ।
੩ਰਾਤ।
੪ਫੁਜ਼ਲਾਂ ਦੇ ਬੁਕ ਭਰ ਭਰ ਝੜੀ ਲਾ ਦਿਜ਼ਤੀ, ਭਾਵ ਫੁਜ਼ਲਾਂ ਦੀ ਬਰਖਾ ਕੀਤੀ।

Displaying Page 132 of 473 from Volume 7