Sri Gur Pratap Suraj Granth

Displaying Page 133 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੮

ਅੁਡਹਿਣ, ਬਿਦੇਸ਼ਨਿ ਦੇਸ਼ਨ ਜਾਣਹਿ੧ ॥੪੭॥
ਪਰਮਹੰਸ ਤਿਨ ਤੇ ਅਧਿਕਾਇ੨।
ਮੁਕਤਾ ਮੁਕਤੀ੩ ਚਹਤਿ ਸਦਾਇ।
ਮਾਨਸ ਗੁਰੂ ਸਬਦ ਕੇ ਮਾਂਹੀ੪।
ਲੇਤਿ ਅਹਾਰ ਅਪਾਰ++ ਰਹਾਂਹੀ੫ ॥੪੮॥
ਦੇਹਿ ਆਤਮਾ ਮਿਲਿ ਇਕ ਭਏ।
ਬਿਨ ਬਿਚਾਰਿ ਕਿਨ ਨਹਿਣ ਲਖਿ ਲਏ।
ਤਿਨ ਕੌ ਪ੍ਰਿਥਮੈ ਹੋਤਿ ਬਿਚਾਰ।
ਦਿਨ ਪ੍ਰਤਿ ਦੇਹਿ ਨ ਰਹਿ ਇਕਸਾਰ ॥੪੯॥
ਪ੍ਰਥਮ ਨ ਹੁਤੀ ਭਵਿਜ਼ਖ ਨ ਰਹੈ੬।
ਮਜ਼ਧੁ ਕੁਤੋ੭ ਸਾਚੀ ਤਿਸੁ ਕਹੈ?
ਪੁਨ ਜੜ੍ਹ ਹੈ ਕੁਛ ਨਾਹਿਨ ਛਾਨੀ੮।
ਨਿਤ ਦੁਖ ਰੂਪ ਲੇਹਿ ਮਨ ਜਾਨੀ ॥੫੦॥
ਸਜ਼ਤਿ ਆਤਮਾ ਨਿਰਨੈ ਕਰਹਿ।
ਪੂਰਬ ਹੁਤੋ੯, ਦੇਹਿ ਬਹੁ ਧਰਹਿ।
ਅਬਿ੧੦ ਪ੍ਰਤਜ਼ਖ ਅਰੁ ਰਹੈ ਭਵਿਜ਼ਖ੧੧।
ਯਾਂ ਤੇ ਸਜ਼ਤਿ ਲਖਹਿ ਗੁਰੁ ਸਿਜ਼ਖ ॥੫੧॥
ਬਹੁਰ ਆਤਮਾ ਚੇਤਨ ਜਾਨਹਿਣ।
ਜਿਹ ਸਬੰਧ ਤਨ ਚੇਤਨ ਠਾਨਹਿਣ੧੨।


੧ਅੁਜ਼ਡ ਕੇ ਦੇਸ਼ਾਂ ਪ੍ਰਦੇਸ਼ਾਂ ਲ਼ ਜਾਣਦੇ ਹਨ।
੨ਵਜ਼ਧ।
੩ਕਲਿਆਨ ਰੂਪੀ ਮੋਤੀ।
੪ਮਾਨ ਸਰੋਵਰ ਰੂਪੀ ਗੁਰਾਣ ਦੇ ਸ਼ਬਦ ਵਿਚ। (ਅ) ਸ਼ਬਦ ਅਰਥਾਤ ਜਗਤ ਵਿਚ ਗੁਰੂ ਰੂਪੀ ਮਾਨ ਸਰੋਵਰ
ਵਿਚੋਣ।
++ਪਾਛ-ਅਧਾਰ।
੫(ਮਾਨ ਸਰੋਵਰ ਵਿਚੋਣ ਮੁਕਤੀ ਰੂਪੀ ਮੋਤੀ ਦਾ) ਭੋਜਨ ਲੈਣਦੇ ਹਨ ਤੇ ਅੁਸ ਦੇ ਵਿਜ਼ਚੇ ਰਹਿਣਦੇ ਹਨ। ।ਅਪਾਰ =
ਜੋ ਪਾਰ ਨਹੀਣ, ਭਾਵ ਵਿਜ਼ਚੇ॥ (ਅ) ਭਾਵ ਪਰਮੇਸ਼ੁਰ ਵਿਚ ਰਹਿਂਾ (ਇਹ) ਅਹਾਰ ਲੈਣਦੇ ਹਨ ।ਅਪਾਰ = ਪਾਰ
ਤੋਣ ਰਹਤ, ਬ੍ਰਹਮ॥।
੬ਨਹੀਣ ਸੀ ਅਤੇ ਨਾਂ ਹੀ ਅਗਾਂਹ ਲ਼ ਰਹੇਗੀ।
੭ਵਿਚਕਾਰ ਕੌਂ।
੮ਕੋਈ ਛੁਪਾ ਨਹੀਣ।
੯ਪਹਿਲੇ ਸੀ (ਆਤਮਾ)।
੧੦ਹੁਣ।
੧੧ਅਗਾਂਹ ਲ਼।
੧੨ਜਿਸ ਦੇ ਸਬੰਧ ਹੋਣ ਕਰਕੇ ਤਨ ਚੇਤਨ ਹੁੰਦਾ ਹੈ।

Displaying Page 133 of 626 from Volume 1