Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੯
ਫਰਕਾਵਨ ਚਖ ਆਦਿ ਰਿਖੀਕੇ੧।
ਜਿਸ ਬਿਨ ਹੋਤਿ ਨਹੀ ਲਖਿ ਨੀਕੇ ॥੫੨॥
ਪੁਨ ਆਤਮ ਕੋ ਰੂਪ ਅਨਦ।
ਪਰਖਤਿ ਭਲੇ ਸਦਾ, ਬਿਨ ਦੁੰਦ।
ਬਿਸ਼ਿਯਨ ਬਿਖੈ ਅਨਣਦ ਕਲਪੰਤਾ।
ਇਹੁ ਮਮ ਰੂਪ ਨ, ਅਜ਼ਗ ਲਖੰਤਾ੨ ॥੫੩॥
ਪਰਮਹੰਸ ਸੋ ਕਹੀਅਹਿ ਰੂਪ।
ਸਤਿ, ਚੇਤੰਨ, ਆਨਦ ਅਨੂਪ।
ਤਨ ਤੇ ਨਾਰੋ ਜਾਨਹਿਣ ਐਸੇ।
ਮੰਦਰਿ ਬਿਖੈ ਬਸਹਿ ਕੋ ਜੈਸੇ ॥੫੪॥
ਤਿਸ ਕੋ ਅਪਨੋ ਰੂਪ ਪਛਾਨਹਿ।
ਤਨ ਹੰਤਾ੩ ਨਿਰਨੈ ਕਰਿ ਹਾਨਹਿ।
ਸਮ ਮੰਦਿਰ ਕੇ ਜਾਨਹਿ ਨਾਰੋ।
ਜੀਰਣ੪ ਹੋਏ ਤਾਗ ਪਧਾਰੋ ॥੫੫॥
ਤਨ ਆਤਮ ਸਮਸਰ ਪਯ ਪਾਨੀ੫।
ਕਰਹਿ ਜੁ ਨਰ ਹੁਇ ਹੰਸ ਸਮਾਨੀ।
ਤਿਨ ਕੋ ਪਰਮਹੰਸ ਹੈ ਨਾਮੂ।
ਪਾਵਹਿਣ ਬ੍ਰਹਮ ਗਾਨ ਅਭਿਰਾਮੂ ॥੫੬॥
ਤਨ ਤੇ ਨਾਰੋ ਜਬਿ ਮਤਿ ਧਰੈਣ।
ਰਸੁ ਬਿਸ਼ਿਯਨ ਹਿਤ ਪਾਪ ਨ ਕਰੈਣ।
ਜਲ ਤੇ ਕਮਲ ਰਹੈ ਨਿਰਲੇਪੂ।
ਲਿਪਹਿ ਨ ਕਿਮਿ ਹੁਇਣ ਬ੍ਰਿੰਦ ਵਿਖੇਪੂ੬ ॥੫੭॥
ਸੂਰਜ ਕੀ ਦਿਸ਼ ਹੈ ਤਿਨਿ ਧਾਨ।
ਛੁਵੈ ਨ ਜਲ ਰੰਚਕ ਭਰਿ ਆਨਿ।
੧ਅਜ਼ਖ ਆਦਿ ਇੰਦ੍ਰਿਆਣ ਦਾ ਫੁਰਕਂਾ।
੨ਵਿਸ਼ਿਆਣ ਵਿਚ ਅਨਦ ਦੀ ਕਲਪਨਾ ਕਰਦਾ ਹੈ ਤੇ ਇਹ ਮੇਰਾ ਰੂਪ ਨਹੀਣ ਅਜ਼ਗਾਨੀ (ਇਹ ਗਜ਼ਲ) ਨਹੀਣ
ਲਖਦਾ। -ਨ-ਦੇਹੁਰੀ ਦੀਪਕ ਹੈ।
(ਅ) ਅਜ਼ਗਾਨੀ ਇਹ ਗਜ਼ਲ ਨਹੀਣ ਸਮਝਦਾ ਕਿ ਅਨਦ ਤਾਂ ਮੇਰਾ ਸੈ ਸਰੂਪ ਹੈ, ਮੈਣ ਜੁ ਵਿਸ਼ਿਆਣ ਵਿਚ ਅਨਦ
ਦੀ ਕਲਪਨਾ ਕਰ ਰਿਹਾ ਹਾਂ (ਇਹ ਝੂਠੀ ਹੈ)।
੩ਹੰਕਾਰ।
੪ਪੁਰਾਣਾ।
੫ਪਾਂੀ ਤੋਣ ਦੁਜ਼ਧ ਵਾਣੂ ਜੋ ਤਨ ਤੋਣ ਆਤਮਾ ਲ਼ (ਜੁਦਾ ਕਰ ਸਕੇ)।
੬ਕਿਵੇਣ ਬੀ ਲਿਪਾਇਮਾਨ ਨਹੀਣ ਹੁੰਦਾ, ਭਾਵੇਣ ਕਿੰਨੇ ਵਿਖੇਪ (ਦੁਖ) ਹੋਣ ।ਸੰਸ: ਵਿਕਸ਼ੇਪ = ਘਬਰਾ, ਬ੍ਰਿਤੀ
ਦਾ ਖਿੰਡਾਅੁ॥।