Sri Gur Pratap Suraj Granth

Displaying Page 136 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੧

੧੨. ।ਮਜ਼ਲੂ ਸ਼ਾਹੀ, ਕਿਦਾਰੀ, ਦੀਪਾ, ਨਰਾਇਂ ਦਾਸ, ਬੂਲਾ ਪ੍ਰਸੰਗ॥
੧੧ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੩
ਦੋਹਰਾ: ਮਜ਼ਲੂ ਸ਼ਾਹ ਆਇ ਕਰਿ,
ਸ਼੍ਰੀ ਅੰਗਦ ਕੇ ਪਾਸ।
ਕਰਿ ਬੰਦਨ ਬੈਠੋ ਨਿਕਟਿ,
ਬਿਨਤੀ ਕੀਨਿ ਪ੍ਰਕਾਸ਼ ॥੧॥
ਚੌਪਈ: ਸ਼੍ਰੀ ਗੁਰ! ਮੈ ਕਾਰਨ ਕਜ਼ਲਾਨ੧।
ਆਯੋ ਸੁਨਿ ਤੁਮ੨ ਸੁਜਸੁ ਮਹਾਨ।
ਕੀਜਹਿ ਅਬਿ ਅਪਨੋ ਅੁਪਦੇਸ਼।
ਜਿਸ ਤੇ ਬਿਨਸਹਿਣ ਸਕਲ ਕਲੇਸ਼ ॥੨॥
ਕਰਤਿ ਚਾਕਰੀ ਮੁਲਨਿ ਕੇਰੀ।
ਕਰੌਣ ਜੀਵਕਾ ਤਹਾਂ ਘਨੇਰੀ।
ਹਲਤਿ ਪਲਤਿ ਮੁਖ ਅੂਜਲ ਰਹੈ।
ਅਸੁ ਕਰਨੀ ਕੋ ਮਮੁ ਚਿਤ ਚਹੈ ॥੩॥
ਸੁਨਿ ਕਰਿ ਸ਼ਰਧਾ ਪਿਖ ਕਰਿ ਭਾਰੇ।
ਸ਼੍ਰੀ ਅੰਗਦੁ ਗੁਰੁ ਬਾਕ ਅੁਚਾਰੇ।
ਭਾਈ ਮਜ਼ਲੂ ਰਿਦੇ ਬਿਚਾਰਹੁ।
ਦੇਹ ਅਨਿਤ ਸਦਾ ਨਿਰਧਾਰਹੁ ॥੪॥
ਸੋ ਤੌ ਮ੍ਰਿਤਕ ਜਾਨਿ ਹੀ ਲੀਜੈ।
ਇਸ ਹਿਤ ਚਿਤ ਨਹਿਣ, ਸੰਸਾ ਕੀਜੈ।
ਆਤਮ ਸਦਾ ਸਾਚ ਹੀ ਜਾਨੋ।
ਕਿਸ ਕੋ ਮਾਰੋ ਮਰਹਿ, ਨ ਮਾਨੋ੩ ॥੫॥
ਪਾਵਕ ਦਾਹ ਕਰਤਿ ਨਹੀ ਤਿਸੈ।
ਜਲ ਨ ਡੁਬਾਇ ਸਕਹਿ ਨਿਜ ਬਿਸੈ੪।
ਸ਼ਸਤ੍ਰਨਿ ਤੇ ਨਹਿਣ ਛੇਦੋ੫ ਜਾਇ।
ਜਿਸਿ ਕੋ ਪੌਨ ਨ ਸਕਹਿ ਡੁਲਾਇ* ॥੬॥
ਕਾਲ ਬਿਨਾਸ਼ਕ ਸਭਿਨਿ ਬਿਸਾਲਾ।


੧ਮੈਣ (ਆਪਣੀ) ਮੁਕਤੀ ਵਾਸਤੇ।
੨ਆਪ ਦਾ।
੩ਨਾ ਮੰਨੋ ਕਿ ਕਿਸੇ ਦੇ ਮਾਰਿਆਣ ਇਹ (ਆਤਮਾ) ਮਰੇਗਾ (ਅ) ਮੰਨੋ ਕਿ ਮਾਰਿਆਣ ਨਹੀਣ ਮਰੇਗਾ।
੪ਬਿਖੇ = ਵਿਚ।
੫ਕਜ਼ਟਿਆ।
*ਪਾਛ-ਅੁਠਾਇ।

Displaying Page 136 of 626 from Volume 1