Sri Gur Pratap Suraj Granth

Displaying Page 136 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੪੯

੨੧. ।ਮਜ਼ਖਂ ਤੇ ਗੁਰੂ ਜੀ ਸ੍ਰੀ ਅੰਮ੍ਰਿਤਸਰ ਪੁਜ਼ਜੇ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੨੨
ਦੋਹਰਾ: ਗ੍ਰਾਮ ਬਕਾਲੇ ਕੇ ਬਿਖੈ, ਹੋਈ ਜਬਹਿ ਪ੍ਰਭਾਤਿ।
ਧੀਰਮਜ਼ਲ ਕੌ ਸਿਵਰ ਪਿਖਿ੧, ਪਰੋ ਛੂਛ, ਗਾ ਰਾਤ੨ ॥੧॥
ਚੌਪਈ: ਸਭਿਹਿਨਿ ਪੇਖੋ ਅੁਠਿ ਸੋ+ ਗਯੋ।
-ਨਹਿ ਰਹਿ ਸਕੋ ਖੋਟ ਜਿਨ ਕਯੋ।
ਨਿਜ ਪ੍ਰਾਨਨਿ ਮੈਣ ਸੰਸੇ ਜਾਨਾ।
ਜਿਸ ਨੇ ਕ੍ਰਰ ਕਰਮ ਇਤ ਠਾਨਾ ॥੨॥
ਕੈਸੇ ਚਰਨ ਟਿਕਹਿ ਤਿਸ ਕੇਰੇ।
ਬਡ ਅਪਰਾਧ ਕੀਨਿ ਸਭਿ ਹੇਰੇ।
ਤ੍ਰਸਤਿ ਕਰਤਿ ਭਾ ਸੰਸੇ ਪ੍ਰਾਨ।
ਸਮ ਕਾਇਰ ਕੇ ਧੀਰ ਧਰਾ ਨ- ॥੩॥
ਇਸ ਪ੍ਰਕਾਰ ਤਹਿ ਮਜ਼ਖਂ ਸ਼ਾਹ।
ਰਹੋ ਗੁਰੂ ਢਿਗ ਪ੍ਰੇਮ ਅੁਮਾਹ।
ਦਰਸ਼ਨ ਦਰਸਹਿ ਪਰਸਹਿ ਚਰਨ।
ਹਰੋ ਚਹੈ ਦੁਖ ਜਨਮ ਰੁ ਮਰਨ ॥੪॥
ਨਿਤ ਪ੍ਰਤਿ ਸ਼ਰਧਾ ਅਧਿਕ ਬਧਾਵਹਿ।
ਸ਼੍ਰੀ ਮੁਖ ਬਾਕ ਸੁਨਹਿ ਸੁਖ ਪਾਵਹਿ।
ਸ਼੍ਰੀ ਗੁਰ ਭਗਤਿ ਗਾਨ ਅੁਪਦੇਸ਼ਹਿ।
ਕਟਤਿ ਕਲੇਸ਼ ਅਸ਼ੇਸ਼ ਹਮੇਸ਼ਹਿ ॥੫॥
ਇਕ ਦਿਨ ਮਜ਼ਖਂਸ਼ਾਹ ਬਖਾਨਾ।
ਸ਼੍ਰੀ ਗੁਰਦੇਵ ਅਨਦ ਨਿਧਾਨਾ!
ਗੁਰ ਅਰਜਨ ਜੀ ਰਚੋ ਸੁਧਾਸਰ।
ਤਿਨ ਕੇ ਪਿਤ ਅੁਪਦੇਸ਼ੋ ਜੋ ਕਰ੩ ॥੬॥
ਤਹਾਂ ਜਾਨਿ ਕੀ ਹੈ ਮਮ ਚਾਹੂ।
ਮਜ਼ਜਨ ਕਰੋਣ ਕਲੁਖ ਗਨ ਦਾਹੂ।
ਭਲੋ ਪਰਬ ਅਬਿ ਪਹੁਚੋ ਆਨਿ।
ਭਯੋ ਬਿਸਾਖੀ ਕੋ ਇਸ਼ਨਾਨ ॥੭॥
ਦਰਸ਼ਨ ਦਰਸੌਣ ਸ਼੍ਰੀ ਗੁਰੁ ਧਾਮ।

੧ਵੇਖਿਆ।
੨ਰਾਤ ਲ਼ ਤੁਰ ਗਿਆ ਹੈ (ਧੀਰਮਜ਼ਲ)।
+ਪਾ:-ਨਿਸ ਖਿਸ।
੩ਜਿਵੇਣ ਕਰਨ ਲਈ ਭਾਵ ਰਚਂ ਲਈ ਤਿਨ੍ਹਾਂ ਲ਼ ਪਿਤਾ ਨੇ ਅੁਪਦੇਸ਼ਿਆ ਸੀ।

Displaying Page 136 of 437 from Volume 11