Sri Gur Pratap Suraj Granth

Displaying Page 137 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੨

ਆਤਮ ਅਹੈ ਕਾਲ ਕੋ ਕਾਲਾ੧।
ਜਗ ਕੋ ਲਖਿ ਕੈ ਸੁਪਨ ਸਮਾਨੈ।
ਵਰਣ੨ ਆਸ਼੍ਰਮਨਿ ਕ੍ਰਿਯਾ ਸੁ ਠਾਨੈ* ॥੭॥
ਬ੍ਰਹਮਗਾਨ ਕੋ ਨਿਤਿ ਅਜ਼ਭਾਸਹਿ।
ਤਨ ਹੰਤਾ ਲਖਿ ਝੂਠਿ ਬਿਨਾਸਹਿ।
ਇਮਿ ਹੀ ਕ੍ਰਿਸ਼ਨ ਕੀਨ ਅੁਪਦੇਸ਼+।
ਅਰਜਨ ਧਾਰੋ ਰਿਦੇ ਬਿਸ਼ੇਸ਼ ॥੮॥
ਵਰਣ ਧਰਮ ਰਣ ਕਰਹੁ ਮਹਾਨੇ।
ਆਤਮ ਸਾਚ ਕੂੜ ਤਨ ਜਾਨੇ।
ਦੀਜਹਿ ਦਾਨ ਸੁਕਰਮ੩ ਕਰੀਜਹਿ।
ਤਨ ਬਿਨਸਨ ਨਹਿਣ ਸੰਸਾ ਕੀਜਹਿ ॥੯॥
ਦੇਸ਼, ਕਾਲ, ਵਸਤੂ ਮਿਲ ਤੀਨ।
ਤਬ ਹੁਇ ਕਾਯਾਂ ਪ੍ਰਾਨ ਬਿਹੀਨ।
ਪੂਰਨ ਬਯ ਕੋ੪ ਸਮਾਂ ਸੁ ਆਵਹਿਣ।
ਜਿਸ ਥਲ ਦੇਹਿ ਗਿਰਹਿ ਸੋ ਪਾਵਹਿ੫ ॥੧੦॥
ਤ੍ਰਿਤੀਏ ਜਿਸ ਤੇ ਹੋਵਨਿ ਘਾਤ੬।
ਬਾਧਿ ਕਿ ਆਯੁਧਾਦਿ ਮਿਲਿ ਜਾਤਿ੭।
ਇਨ ਤੀਨਹੁ ਬਿਨ ਇਕਠੇ ਹੋਇ।
ਪ੍ਰਾਨ ਹਾਨ ਕਿਮਿ ਨਹਿਣ ਕਿਸ ਜੋਇ੮ ॥੧੧॥
ਬਿਨ ਤ੍ਰੈ ਮਿਲੇ ਕਾਲ ਰਖਵਾਰੋ।


੧ਕਾਲ ਦਾ ਨਾਸ਼ ਕਰਨ ਵਾਲਾ, ਭਾਵ ਆਤਮਾ ਅਕਾਲ ਹੈ।
੨ਜਾਤ।
*ਜੋ ਕੰਮ ਕਿਸੇ ਦਾ ਕਰਨਾ ਧਰਮ ਹੈ, ਅੁਸ ਵਿਚ ਬ੍ਰਹਮ ਗਾਨ ਦਾ ਅਭਿਆਸ ਜਾਰੀ ਰਖੇ। ਤਦੋਣ ਵਰਣਾਂ ਦੀ
ਵੰਡ ਮੂਜਬ ਕੰਮ ਕਰਦੇ ਸਨ, ਹੁਣ ਆਪੋ ਆਪਣੀ ਚੋਂ ਮੂਜਬ ਕਰਦੇ ਹਨ। ਕਵਿ ਜੀ ਦੀ ਮੁਰਾਦ ਕੇਵਲ ਇਹ
ਹੈ ਕਿ ਕਾਰ ਕਰਦਿਆਣ ਬ੍ਰਹਮ ਗਾਨ ਵਿਚ ਰਹੇ। ਅੰਕ ੯ ਵਿਚ ਸਪਜ਼ਸ਼ਟ ਹੋ ਜਾਣਦਾ ਹੈ ਕਿ ਮੁਰਾਦ ਕਿਰਤ ਯਾ
ਕਿਜ਼ਤੇ ਤੋਣ ਹੈ। ਆਸ਼੍ਰਮ ਬਰਨ ਦੀ ਵੰਡ ਦਾ ਖੰਡਨ ਅਜ਼ਗੇ ਅੰਸੂ ੧੩ ਅੰਕ ੧੫, ੧੬ ਤੇ ੧੭ ਵਿਚ ਕਵਿ ਜੀ
ਆਪ ਹੀ ਦਜ਼ਸਦੇ ਹਨ।
+ਗੁਰੂ ਜੀ ਦੇ ਅੁਪਦੇਸ਼ ਆਪਣੇ ਅਨੁਭਵ ਦੇ ਹਨ। ਅਵਤਾਰ ਸ਼ਾਸਤ੍ਰਾਣ ਦਾ ਮੁਥਾਜ ਨਹੀਣ ਹੁੰਦਾ। ਅੁਸ ਦਾ
ਗਿਆਨ ਸੁਤੇ ਸੰਪੂਰਨ ਗਾਨ ਹੁੰਦਾ ਹੈ। ਦ੍ਰਿਸ਼ਟਾਂਤ ਮਾਤ੍ਰ ਤੋਣ ਭਾਵ ਲੈਂਾ ਚਾਹੀਏ।
੩ਸ੍ਰੇਸ਼ਟ ਕਰਮ।
੪ਆਯੂ ਦੇ ਪੂਰੇ ਹੋਣ ਦਾ।
੫ਜਿਸ ਥਾਵੇਣ ਗਿਰਨਾ (ਮਰਨਾ) ਹੈ ਦੇਹ ਅੁਹ ਥਾਂ ਪ੍ਰਾਪਤਿ ਕਰ ਲੈਣਦਾ ਹੈ।
੬ਜਿਸ ਨਾਲ ਨਾਸ਼ ਹੋਣਾ ਹੈ।
੭ਦੁਜ਼ਖ ਕਿ ਸ਼ਸਤ੍ਰ ਆਦਿਕ (ਅੁਹ) ਮਿਲ ਜਾਣਦਾ ਹੈ।
੮ਕਿਸੇ ਦੇ ਪ੍ਰਾਣ ਦੀ ਹਾਨੀ ਨਹੀਣ ਦੇਖੀ।

Displaying Page 137 of 626 from Volume 1