Sri Gur Pratap Suraj Granth

Displaying Page 137 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੫੦

੨੧. ।ਗੁਰਬਾਣੀ ਮਹਿਮਾਂ। ਸਿਜ਼ਖੀ ਜਹਾਗ਼ ਫੁਟਿਆ ਦਾ ਵਾਕ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੨
ਦੋਹਰਾ: ਸ਼੍ਰੀ ਸਤਿਗੁਰ ਹਰਿਰਾਇ ਜੀ ਇਸ ਬਿਧਿ ਸਮਾਂ ਬਿਤਾਇ।
ਸਿਖਨਿ ਕੋ ਸੁਖ ਦੇਤਿ ਹੈਣ ਦੁਸ਼ਟਨਿ ਦੁਖ ਸਮੁਦਾਇ ॥੧॥
ਚੌਪਈ: ਏਕ ਦੋਸ ਮਹਿ ਕ੍ਰਿਪਾ ਨਿਧਾਨਾ।
ਬੈਠੇ ਰੁਚਿਰ ਪ੍ਰਯੰਕ ਮਹਾਨਾ।
ਸਮੋਣ ਅਰਾਮ ਕਰਨ ਕੋ ਜਾਨੇ।
ਪੌਢਿ ਗਏ ਸੁਪਤੇ ਸੁਖ ਸਾਨੇ ॥੨॥
ਸੂਖਮ ਬਸਤ੍ਰ ਅੂਪਰੇ ਤਾਨਾ।
ਕੁਛ ਸਿਖ ਹੁਤੇ ਅਲਪ ਤਿਸ ਥਾਨਾ।
ਕਿਤਿਕ ਸਮੋ ਜਬਿ ਏਵ ਬਿਤਾਏ।
ਕਿਸੂ ਦੇਸ਼ ਤੇ ਦੁਇ ਸਿਖ ਆਏ ॥੩॥
ਅੁਰ ਸ਼ਰਧਾ ਧਰਿ ਸ਼ਬਦ ਸੁ ਗਾਵਤਿ।
ਬਹੁਤ ਪ੍ਰੇਮ ਸੁਨਿਬੇ ਅੁਪਜਾਵਤਿ।
ਸੁੰਦਰ ਸੁਰ ਤੇ ਰਾਗ ਬਸਾਵੈਣ।
ਗਨ ਸੰਗਤਿ ਕੋ ਗਾਇ ਰਿਝਾਵੈਣ ॥੪॥
ਦਰਸ਼ਨ ਹਿਤ ਆਏ ਦਰਬਾਰ।
ਸੁਪਤੇ ਜਾਨੈਣ ਗੁਰੂ ਅੁਦਾਰ।
ਅੁਰ ਮੈਣ ਕਰੈਣ ਬਿਚਾਰ ਬਿਸਾਲਾ।
-ਗਾਵਹਿ ਸ਼ਬਦ ਕਿ ਨਹਿ ਇਸ ਕਾਲਾ ॥੫॥
ਸੁਧਿ ਧੁਨਿ ਜਾਗਹਿ ਕੋਪਹਿ ਨਾਂਹੀ।
ਹਮਰੀ ਨਿਦ੍ਰਾ ਇਨੁ ਅੁਚਟਾਹੀ-।
ਕਹਹਿ ਪਰਸਪਰ ਸਤਿਗੁਰ ਸਦਾ।
ਤੁਰੀ ਅਵਸਥਾ ਮਹਿ ਜਦ ਕਦਾ ॥੬॥
ਤੀਨ ਅਵਸਥਾ ਸਾਖੀ ਰੂਪ੧।
ਜੋਣ ਜਲ ਕਮਲ ਅਲੇਪ ਅਨੂਪ।
ਸੁਨਿ ਹਰਿ ਸਿਮਰਨ ਆਨਦ ਧਰੈਣ।
ਹਮ ਹਰ ਖੁਸ਼ੀ ਆਪਨੀ ਕਰੈਣ ॥੭॥
ਇਮ ਬਿਚਾਰ ਕਰਿ ਗਾਵਨ ਲਾਗੇ।
ਸੁਰ੨ ਸੁੰਦਰ ਤੇ ਅੁਰ ਅਨੁਰਾਗੇ।


੧ਦੇ ਪ੍ਰਕਾਸ਼ਕ ਰੂਪ ਹਨ।
੨ਅਵਾਗ਼।

Displaying Page 137 of 376 from Volume 10