Sri Gur Pratap Suraj Granth

Displaying Page 137 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੫੦

੨੦. ।ਜੰਗ ਆਰੰਭ॥
੧੯ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨੧
ਦੋਹਰਾ: ਸਤਿਗੁਰ ਹਰਿਗੋਵਿੰਦ ਜੀ, ਬਡੇ ਬਹਾਦੁਰ ਧੀਰ।
ਮਾਰ ਨਿਕਾਸੋ ਖਾਨ ਕੋ, ਲਖਿ ਨਿਦਕ ਬੇਪੀਰ ॥੧॥
ਪਾਧੜੀ ਛੰਦ: ਕਰਿ ਖਾਨ ਪਾਨ ਸਵਧਾਨ ਬੀਰ।
ਕਰਤਾਰ ਪੁਰੇ ਚਹੁੰ ਦਿਸ਼ਨਿ ਭੀਰ।
ਹੁਇ ਸਨਧ ਬਜ਼ਧ ਭਟ ਅਰਧ ਜੋਇ।
ਬਿਸਰਾਮ ਹੇਤੁ ਲਿਹੁ ਅਰਧ ਸੋਇ ॥੨॥
ਤੁਰਕਾਨ ਸੈਨ ਤੇ ਬਨਿ ਸੁਚੇਤ।
ਸੁਨਿ ਸ਼ਬਦ ਅੁਠਹੁ ਸਭਿ ਜੰਗ ਹੇਤੁ।
ਗੁਲਕਾਣ ਬਰੂਦ ਲੀਜਹਿ ਸੰਭਾਲ।
ਸੁਨਿ ਸੁਭਟ ਗੁਰੂ ਕੇ ਬਲਿ ਬਿਸਾਲ ॥੩॥
ਗੁਰ ਹੁਕਮ ਪਾਇ ਹੈ ਕੈ ਸੁਚੇਤ।
ਗਰਜੇ ਬਿਲਦ ਬਡ* ਜੰਗ ਹੇਤੁ।
ਗਹਿ ਸਿਪਰ ਖੜਗ ਕਟ ਕਸਨਿ ਕੀਨਿ।
ਨਿਜ ਨਿਜ ਤੁਰੰਗ ਪਰ ਪਾਇ ਗ਼ੀਨ ॥੪॥
ਹੁਇ ਸਨਧਬਜ਼ਧ ਫਿਰਤੇ ਚੁਫੇਰੇ।
ਤੁਰਕਾਨ ਹਾਨਿ ਰਣ ਚਹਿ ਬਡੇਰੇ।
ਜਬਿ ਸਵਾ ਜਾਮ ਰਹਿ ਗੀ ਸੁ ਰਾਤਿ।
ਗੁਰ ਗਿਰਾ੧ ਪਢਤਿ ਸਿਖ ਫਿਰਤ ਜਾਤਿ੨ ॥੫॥
ਧੁਨਿ ਅੁਠਤਿ ਅੂਚ ਸੁਨਿਯੰਤਿ ਦੂਰ।
ਕਰਤਾਰ ਪੁਰੇ ਚਹੁ ਗਿਰਦ ਭੂਰ।
ਜਬਿ ਸੁਨੀ ਆਨਿ ਤੁਰਕਾਨ ਕਾਨ੩।
ਅੁਰ ਭਏ ਸ਼ੁਜ਼ਧ ਕਰਿ ਕਪਟ ਹਾਨਿ ॥੬॥
ਤਬਿ ਕਾਲੇਖਾਂ ਬੋਲੋ ਸੁਨਾਇ।
ਅਬਿ ਭਯੋ ਨੇਰ ਜਾਨੋ ਸੁ ਜਾਇ।
ਸਮ ਕਾਤੁਰ ਦੁੰਦਭਿ ਨਹਿ ਬਜਾਇ੪।
ਇਹੁ ਅਨੁਚਿਤ ਗਤਿ, ਨਹਿ ਮੁਹਿ ਸੁਹਾਇ ॥੭॥


*ਪਾ:-ਸਭਿ।
੧ਗੁਰਬਾਣੀ।
੨ਤੁਰਦੇ ਫਿਰਦੇ।
੩ਤੁਰਕਾਣ ਨੇ ਸੁਣੀ (ਬਾਣੀ ਦੀ ਧੁਨਿ)।
੪ਕਾਇਰਾਣ ਵਾਣਗ (ਜੋ ਅਸੀਣ) ਧੌਣਸੇ ਨਹੀਣ ਵਜਾਅੁਣਦੇ।

Displaying Page 137 of 405 from Volume 8