Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੩
ਮਰਤਿ ਨਹੀਣ ਨੀਕੇ ਨਿਰਧਾਰੋ।
ਜੇ ਕਰਿ ਜੁਜ਼ਧ ਆਨਿ ਕਿਤ ਪਰੈ।
ਅਲਪ ਕਿ ਬਹੁਤੇ++ ਨਹੀਣ ਬਿਚਰੈ ॥੧੨॥
ਪੀਠ ਨ ਦੇਹਿ ਸਮੁਖਿ ਰਿਪੁ੧ ਰਹੈ।
ਨਿਰਭੈ ਸ਼ਸਤ੍ਰ ਬਹੈ ਜਸ ਲਹੈ।
ਜਗ ਮਹਿਣ ਪ੍ਰਾਪਤਿ ਬ੍ਰਿੰਦ ਪਦਾਰਥ।
ਲੇ ਸਤਿਸੰਗਤਿ ਲਾਇ ਸਕਾਰਥ ॥੧੩॥
ਜੇ ਰਣ ਮਹਿਣ ਸਨਮੁਖ ਮ੍ਰਿਤੁ ਪਾਵੈ੨।
ਸਰਗ ਨਿਸੰਸੈ੩ ਸੂਰ ਸਿਧਾਵੈ।
ਇਮ ਦੈ ਲੋਕਨਿ ਅੁਜ਼ਜਲ ਆਨਨਿ੪।
ਕਰਿ ਕਜ਼ਲਾਨ ਏਵ ਨਿਜ ਪ੍ਰਾਨਨਿ ॥੧੪॥
ਮਜ਼ਲੂ ਸ਼ਾਹੀ ਸੁਨਿ ਅੁਪਦੇਸ਼ੁ।
ਬਰਤਂ ਲਾਗੋ ਤਥਾ ਹਮੇਸ਼ੁ।
ਵੰਡ ਖਾਇ ਨਿਜ ਧਰਮ ਵਿਚਾਰੈ।
ਆਤਮ ਤਨ ਸਜ਼ਤਾਸਤ ਧਾਰੈ੫ ॥੧੫॥
ਇਕ ਸਿਖ ਆਯੋ ਨਾਮ ਕਿਦਾਰੀ।
ਸਤਿਗੁਰ ਆਗੈ ਬਿਨੈ ਅੁਚਾਰੀ।
ਕਾਮ ਕ੍ਰੋਧ ਮਹਿਣ ਜਲਤੋ ਜਗਤ।
ਮੋਹਿ ਅੁਬਾਰਹੁ ਕਰਿ ਨਿਜਿ ਭਗਤ ॥੧੬॥
ਤ੍ਰਾਸ ਪਾਇ ਮੈ ਸ਼ਰਨਿ ਤਿਹਾਰੀ।
ਆਨਿ ਪਰੋ ਦਿਹੁ ਆਸਰ੬ ਭਾਰੀ।
ਸੁਨਿ ਕੈ ਸ਼੍ਰੀ ਅੰਗਦ ਤਿਸ ਕਹੋ।
ਸਕਲ ਬਿਕਾਰਨ ਤੇ ਜਗ ਦਹੋ ॥੧੭॥
ਜਿਮ ਦੌ੭ ਲਗੋ ਮਹਾਂ ਸਭਿ ਬਨ ਕੋ।
ਫਾਂਧ ਜਾਤਿ ਮ੍ਰਿਗ ਕਰਿ ਬਲ ਤਨ ਕੋ।
++ਪਾ:-ਥੋਰੇ।
੧ਸਾਹਮਣੇ ਵੈਰੀ ਦੇ।
੨ਸਾਹਮਣੇ ਮਰ ਜਾਵੇ।
੩ਬਿਨਾਂ ਸ਼ਜ਼ਕ ਦੇ।
੪ਮੁਖ ਅੁਜ਼ਜਲੇ।
੫ਆਤਮਾ ਲ਼ ਸਜ਼ਤ ਤੇ ਤਨ ਲ਼ ਅਸਜ਼ਤ ਨਿਸ਼ਚੇ ਕਰੇ।
੬ਆਸ਼੍ਰਾ।
੭ਦਾਵਾ ਅਗਨੀ।