Sri Gur Pratap Suraj Granth

Displaying Page 140 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੫੩

੧੯. ।ਵੈਰੀ ਦੀ ਫੌਗ਼ ਦੇ ਬਗ਼ਾਰ ਵਿਚੋਣ ਰਸਦ ਲਿਆਣਦੀ॥
੧੮ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੦
ਦੋਹਰਾ: ਅੰਨ ਭਯੋ ਥੋਰਾ ਜਬੈ, ਛੁਧਤਿ ਰਹਤਿ ਨਰ ਬ੍ਰਿੰਦ।
ਚਿਤਵਹਿ ਜਤਨ ਅਨੇਕ ਹੀ, ਮਿਲਹਿ ਸਿੰਘ ਬਲਵੰਦ ॥੧॥
ਚੌਪਈ: ਕੇਤਿਕ ਸਿੰਘ ਬਿਸਾਲ ਜੁਝਾਰੇ।
ਮਿਲਿ ਆਪਸ ਮਹਿ ਮਸਲਤ ਧਾਰੇ।
ਜਹਾਂ ਬਿਲੋਕੈਣ ਅੰਨ ਮਹਾਂਨਾ।
ਬਿਪਨੀ੧ ਆਦਿ ਵਿਖੈ ਸਵਧਾਨਾ ॥੨॥
ਆਛੀ ਰੀਤਿ ਜੋਹਿ ਸਭਿ ਲੀਨਾ।
ਆਵਨ ਜਾਨਿ ਘਾਤ ਸਭਿ ਚੀਨਾ।
ਤੁਰਕ ਸ਼ਜ਼ਤ੍ਰਗਨ ਹੁਇ ਜੁਤਿ ਆਲਸ।
ਤਬਿ ਪਹੁਚਨਿ ਕੀ ਠਾਨੀ ਲਾਲਸ ॥੩॥
ਹੋਇ ਤੁਰੰਗਨਿ ਪਰ ਅਸਵਾਰ।
ਸਨਧਬਜ਼ਧ ਹੁਇ ਬਲ ਕੋ ਧਾਰਿ।
ਗਏ ਅਚਾਨਕ ਬਡੇ ਬਜਾਰੂ*।
ਭਏ ਪ੍ਰਵੇਸ਼ਨਿ ਬੀਰ ਜੁਝਾਰੂ ॥੪॥
ਸ਼ੇਰ ਸਿੰਘ ਜਿਨ ਮਹਿ ਮੁਖਿ ਜੋਧਾ।
ਪਰੇ ਤੁਰਕ ਗਨ ਪਰ ਧਰਿ ਕ੍ਰੋਧਾ੨।
ਅਰਧਨਿ ਕਹੋ੩ ਅੁਠਾਵਨ ਕੀਜੈ।
ਅੰਨ ਘ੍ਰਿਜ਼ਤ ਬਹੁ ਸਿਤਾ ਲਈਜੈ ॥੫॥
ਇਜ਼ਤਾਦਿਕ ਵਥੁ ਭਜ਼ਖਨ ਕੇਰੀ।
ਲੀਜਹਿ ਲੂਟ ਧਾਰਿ ਬਿਨ ਦੇਰੀ।
ਸਭਿਹਿਨ ਤੇ ਆਗੇ ਹਟਿ ਆਵੋ।
ਨਹਿ ਸ਼ਜ਼ਤ੍ਰਨਿ ਮਹਿ ਬਿਲਮ ਲਗਾਵੋ ॥੬॥
ਇਮ ਕਹਿ ਪਰੇ ਧਾਇ ਕਰਿ ਸੂਰੇ।
ਵਿਸਤੁਨਿ ਸੋਣ ਬਗ਼ਾਰ ਜਹਿ ਪੂਰੇ।
ਜਿਸ ਦਿਸ਼ਿ ਚਮੂੰ ਸ਼ਸਤ੍ਰ ਗਨ ਧਾਰੀ।
ਤਿਤ ਦਿਸ਼ ਸ਼ੇਰ ਸਿੰਘ ਬਲ ਭਾਰੀ ॥੭॥
ਹਲਾਹੂਲ ਬੋਲਤਿ ਬਿਚ ਬਰੇ।

੧ਦੁਕਾਨਾਂ ਵਿਚ, ਬਾਗ਼ਾਰ ਵਿਜ਼ਚ।
*ਮੁਰਾਦ ਤੁਰਕਾਣ ਦੇ ਅੰਨ ਦਾਂੇ ਦੇ ਫੌਜੀ ਬਗ਼ਾਰ ਤੋਣ ਹੈ ਦੇਖੋ ਅੰਕ ੧੮।
੨ਬਹੁਤੇ ਤੁਰਕਾਣ ਤੇ ਕ੍ਰੋਧ ਕਰਕੇ ਜਾ ਪਏ (ਸਿੰਘ)।
੩ਅਜ਼ਧਿਆਣ ਲ਼ ਆਖਿਆ ਕਿ ਤੁਸੀਣ.......।

Displaying Page 140 of 441 from Volume 18