Sri Gur Pratap Suraj Granth

Displaying Page 142 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੭

ਪਾਰੋ ਪਰਮ ਪ੍ਰੇਮ ਕਰਿ++ ਚਿਤ ਕੌ ॥੩੭॥
ਪਤਿ ਰਜਾਇ ਮਹਿਣ ਰਾਗ਼ੀ ਰਹੈ।
ਬਿਛੁਰੇ, ਨਿਤਿ ਮਿਲਿਬੇ ਕਹੁ ਚਹੈ।
ਜਾਵਤ ਮਿਲਹਿ ਨ, ਰਚਹਿ ਅੁਪਾਈ੧।
ਅਹੈ ਸੁਖਦ ਪਤਿ ਬਿਨ ਦੁਖਦਾਈ ॥੩੮॥
ਦੀਰਘ ਸਾਸ ਪਰੀ ਮੁਖ ਪੀਰੀ।
ਅਜ਼ਸ਼੍ਰ ਬਹਹਿਣ, ਧਰਹਿ ਨਹਿਣ ਧੀਰੀ।
ਜੋ ਤਿਸ ਪਤਿ ਕੀ ਬਾਤ ਸੁਨਾਵੈ।
ਸੇਵਾ ਕਰਹਿ ਪ੍ਰੇਮ ਕੋ ਲਾਵੈ ॥੩੯॥
ਪਤਿ ਪਰਮੇਸੁਰ ਪ੍ਰੇਮ ਪਛਾਨੈ।
ਮਿਲਹਿ ਪ੍ਰਿਯਾ੨ ਸੋਣ ਰਲੀਆ ਠਾਨੈ*।
ਤਿਨ ਕੇ ਬਸਿ ਹੁਇ ਫਿਰਹਿ੩ ਪਿਛਾਰੀ।
ਇਮਿ ਹਰਿ ਭਗਤਿ ਲੇਹੁ ਅੁਰ ਧਾਰੀ ॥੪੦॥
ਸੁਨਿ ਸਤਿਗੁਰ ਕੇ ਬਾਕ ਸੁਹਾਏ।
ਤੀਨਹੁ ਭਗਤਿ ਭਏ ਸੁਖ ਪਾਏ।
ਸਤਿਸੰਗਤਿ ਕੀ ਸੇਵਾ ਲਾਗੇ।
ਪ੍ਰੇਮ ਪ੍ਰਮੇਸੁਰ ਕੋ ਮਨੁ ਜਾਗੇ ॥੪੧॥
ਮਜ਼ਲੂ ਸ਼ਾਹੀ ਆਦਿਕ ਸਾਰੇ।
ਸ੍ਰੀ ਅੰਗਦ ਕੇ ਰਹੇ ਦੁਆਰੇ।
ਸ਼੍ਰੀ ਗੁਰੁ ਅਮਰਦਾਸ ਢਿਗ ਰਹੈਣ।
ਕਰਿ ਸਿਜ਼ਖੀ ਕੋ ਸ਼ੁਭ ਗਤਿ ਲਹੈਣ ॥੪੨॥
ਇਨ ਸੋਣ ਮਿਲੇ ਅਪਰ ਸਿਜ਼ਖ ਹੋਏ।
ਸਤਿਗੁਰੁ ਜਸ ਕੋ ਰਿਦੇ ਪਰੋਏ।
ਬਡੇ ਭਾਗ ਜਿਨ ਕੇ ਜਗ ਜਾਗੇ।
ਗੁਰ ਮਿਲਿ ਪ੍ਰਭੂ ਪ੍ਰੇਮ ਮਹਿਣ ਪਾਗੇ੪ ॥੪੩॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸਿਖਨਿ ਪ੍ਰਸੰਗ ਬਰਨਨ
ਨਾਮ ਦਾਦਸ਼ਮੋਣ ਅੰਸੂ ॥੧੨॥


++ਪਾ:-ਪਾਰੋ ਪਰਮੇਸਰ ਕਰਿ।
੧ਜਦ ਤਕ ਨਾ ਮਿਲੇ ਅੁਪਾਅੁ ਕਰੇ।
੨ਪਿਆਰੀ ਨਾਲ।
*ਪਾ:-ਮਾਨੈ।
੩(ਪਰਮੇਸੁਰ) ਫਿਰਦਾ ਹੈ।
੪ਰਪ ਗਏ।

Displaying Page 142 of 626 from Volume 1