Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੫੫
੧੮. ।ਬੀਬੀ ਵੀਰੋ ਦਾ ਵਿਆਹ॥
੧੭ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੧੯
ਦੋਹਰਾ: ਪੰਚ ਘਟੀ ਜਾਮਨਿ ਗਈ, ਪ੍ਰੋਹਤ ਕਹੋ ਸੁਨਾਇ।
ਮਹਾਂਰਾਜ! ਬਿਲਮ ਨ ਕਰਹੁ, ਲਾਵਾਣ ਦੇਹੁ ਬੁਲਾਇ ॥੧॥
ਚੌਪਈ: ਤੂਰਨਿ ਤਬਹਿ ਹਕਾਰਨਿ ਗਯੋ।
ਧਰਮੇ ਸਾਥਿ ਕਹਿਤਿ ਇਮ ਭਯੋ।
ਲੇ ਕਰਿ ਦੂਲਹੁ ਕਰਹੁ ਅਗਾਰੇ।
ਸਮਾਂ ਜਾਨਿ ਗੁਰੁ ਤੁਮੈ ਹਕਾਰੇ ॥੨॥
ਸੁਨਤਿ ਸ਼ੀਘ੍ਰ ਹੀ ਹੈ ਕਰਿ ਤਾਰੀ।
ਬਾਜਤਿ ਬਾਦਿਤ ਕਰੇ ਅਗਾਰੀ।
ਆਤਿਸ਼ਬਾਗ਼ੀ ਛੋਰਤਿ ਭਏ।
ਜਹਿ ਸਤਿਗੁਰੁ ਥਿਰ, ਤਹਿ ਚਲਿ ਗਏ ॥੩॥
ਕਰਿ ਕੁਲ ਰੀਤਿ ਬੇਦਿਕਾ ਅੰਦਰਿ*।
ਬੈਠਾਰੋ ਦੂਲਹੁ ਬਹੁ ਸੁੰਦਰ।
ਗਣਪਤਿ ਨੌ ਗ੍ਰੈਹ ਕੋ ਪੁਜਵਾਇ*।
ਅਗਨਿ ਕਰੀ ਅਭਿਸੇਚਨ ਲਾਇ੧* ॥੪॥
ਦੁਰਗ ਤੁਰਕ ਕੋ ਹੁਤੋ ਸੁ ਨੇਰੇ।
ਬਡੀ ਨਿਸਾ ਬੀਤੀ ਜਿਸ ਬੇਰੇ।
ਚਢੋ ਪਾਹਰੂ ਅੂਚ ਅਟਾਰੀ।
ਦੇਖੋ ਬਡੋ ਪ੍ਰਕਾਸ਼ ਅਗਾਰੀ ॥੫॥
ਝਾਰ ਮਤਾਬੀ ਜਲਤੀ ਹੇਰੇ।
ਸੋਚਨਿ ਲਾਗੋ ਤੁਰਕ ਬਡੇਰੇ।
-ਇਹ ਠਾਂ ਕੌਨ ਕੁਲਾਹਲ ਕਰੈ?
ਬਡੋ ਪ੍ਰਕਾਸ਼, ਮਸਾਲੈਣ ਜਰੈਣ੨ ॥੬॥
ਹਿੰਦੁਨਿ ਕੋ ਗੁਰ ਅੁਤਰੋ ਆਇ।
*ਪਿਜ਼ਛੇ ਕਈ ਥਾਈਣ ਦਜ਼ਸ ਆਏ ਹਾਂ ਕਿ ਐਸੇ ਬਿਵਹਾਰ ਕਵੀ ਜੀ ਦੇ ਸਮੇਣ ਸਿਜ਼ਖ ਰਾਜ ਘਰਾਣ ਵਿਚ ਤੇ ਹੋਰਥੇ
ਟੁਰ ਪਏ ਸਨ, ਲੌਕਿਕ ਵੈਦਿਕ ਰੀਤੀਆਣ ਦੂਸਰੇ ਸਾਹਿਬਾਣ ਸਾਫ ਤਾਗੀਆਣ ਦਜ਼ਸੀਆਣ ਹਨ। ਤੀਸਰੇ ਸਾਹਿਬਾਣ
ਅਨਦ ਟੋਰਿਆ, ਚੌਥੇ ਸਾਹਿਬਾਣ ਲਾਵਾਣ ਟੋਰੀਆਣ ਤੇ ਪੰਜਵੇਣ ਸਮੇਣ ਗੁਰੂ ਰੀਤੀਆਣ ਭਰ ਭਰ ਕੇ ਹੋਈਆਣ।
ਪਾਤਸ਼ਾਹਾਂ ਪਾਸ ਸ਼ਕੈਤਾਂ ਹੋਈਆਣ ਤੇ ਲੋਕਾਣ ਵਿਚ ਨਿਦਾ ਹੋਈ ਕਿ ਗੁਰੂ ਤੇ ਸਿਜ਼ਖ ਲੌਕਿਕ ਵੇਦਕ ਰੀਤਾਂ ਨਹੀਣ
ਕਰਦੇ, ਕਈ ਵੇਰ ਕਵੀ ਜੀ ਆਪ ਲਿਖ ਆਏ ਹਨ, ਫੇਰ ਕਦ ਨਿਸ਼ਚੇ ਹੋ ਸਕਦਾ ਹੈ ਕਿ ਲੌਕਿਕ ਵੈਦਿਕ
ਰਸਮਾਂ ਸਤਿਗੁਰ ਜੀ ਨੇ ਆਪ ਕੀਤੀਆਣ ਹੋਣ? ਵਿਸ਼ੇਸ਼ ਲਈ ਦੇਖੋ ਰਾਸਿ ੪ ਅੰਸੂ ੪ ਅੰਕ ੨੦ ਤੇ ੩੮
ਦੀਆਣ ਹੇਠਲੀਆਣ ਟੂਕਾਣ।
੧ਜਲ ਛਿੜਕ ਕੇ ਅਜ਼ਗ ਬਾਲੀ ।ਸੰ: ਅਭਿਦਿ = ਛਿੜਕਂਾ॥
੨ਬਲਦੀਆਣ ਹਨ।