Sri Gur Pratap Suraj Granth

Displaying Page 143 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੮

੧੩. ।ਹਰੀਕੇ ਦਾ ਚੌਧਰੀ, ਖਡੂਰ ਦਾ ਮਦ ਪਾਨੀ ਚੌਧਰੀ ਤੇ ਸਿਖ ਚੋਰ ਪ੍ਰਸੰਗ॥
੧੨ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੪
ਦੋਹਰਾ: ਏਕ ਬੇਰ ਸ਼੍ਰੀ ਗੁਰ ਗਏ, ਗ੍ਰਾਮ ਹਰੀਕੇ+ ਥਾਨ।
ਪ੍ਰਿਥਮ ਬਾਸ ਤਹਿਣ ਕੁਛ ਕਿਯੋ੧, ਪਹੁਣਚੇ ਮੇਲੀ ਜਾਨਿ ॥੧॥
ਚੌਪਈ: ਡੇਰਾ ਕਰੋ ਗ੍ਰਾਮ ਤਿਸ ਜਾਇ।
ਜਿਨ ਕੇ ਸੰਗ ਸਿਜ਼ਖ ਸਮੁਦਾਇ।
ਸੁਨਿ ਸੁਨਿ ਮਹਿਮਾ ਨਰ ਬਿਸਮਾਏ।
ਸ਼੍ਰੀ ਨਾਨਕ ਗਾਦੀ ਇਨ ਪਾਏ ॥੨॥
ਮੇਲੀ ਹੁਤੇ ਮਿਲੇ ਸਭਿ ਆਇ।
ਕਰਿ ਬੰਦਨ ਬੈਠੇ ਸਮੁਦਾਇ।
ਹੁਤੇ ਹਰੀ ਕੇ ਤਹਿਣ ਸਰਦਾਰਾ।
ਤਿਨ ਭੀ ਸੁਨਿ ਕਰਿ ਸੁਜਸ ਅੁਦਾਰਾ੨ ॥੩॥
-ਕਰਮਾਤਿ ਸਾਹਿਬ ਗੁਰ ਭਏ।
ਪੂਰਬ ਬਸਤਿ ਹੁਤੇ੩, ਜੋ ਗਏ-।
ਮਿਲਨਿ ਹੇਤੁ ਸੋ ਭੀ ਚਲਿ ਆਯੋ।
ਸੁਧਿ ਹਿਤ ਮਾਨਵ ਪ੍ਰਥਮ ਪਠਾਯੋ ॥੪॥
ਸ਼੍ਰੀ ਅੰਗਦ ਤਿਨ ਕੀ ਗਤਿ ਜਾਨੀ।
ਅਧਿਕ ਪਦਾਰਥ ਤੇ ਬਡ ਮਾਨੀ੪।
ਯਾਂ ਤੇ ਏਕ ਪੰਘੂਰਾ੫ ਲਾਵੋ।
ਤਿਸ ਬੈਠਨਿ ਕੇ ਹੇਤ ਡਸਾਵੋ ॥੫॥
ਦਾਸ ਆਨਿ ਤਤਕਾਲ ਬਿਛਾਵਾ।
ਇਤਨੇ ਮਹਿਣ ਚਲਿ ਕਰਿ ਸੋ ਆਵਾ।
ਕੇਤਿਕ ਸੰਗ ਲੋਕ ਤਹਿਣ ਆਏ।
ਸਭਿਨਿ ਦੇਖਿ ਕੈ ਸੀਸ ਨਿਵਾਏ ॥੬॥
ਤਿਨ ਮਹਿਣ ਮਾਨੀ ਜੋ ਸਰਦਾਰ।
ਨਹੀਣ ਪੰਘੂਰੇ ਦਿਸ਼ਿ ਪਗ ਧਾਰਿ੬।


+ਨਾਂਗੇ ਦੀ ਸਰਾਣ (ਮੁਕਤਸਰ) ਦੇ ਕੋਲ ਇਹ ਹਰੀਕੇ ਪਿੰਡ ਹੈ।
੧ਪਹਿਲੇ ਕੁਛ (ਸਮਾਂ ਗੁਰੂ ਜੀ) ਓਥੇ ਵਾਸਾ ਕਰ ਆਏ ਹੋਏ ਸਨ।
੨ਬੜਾ।
੩ਪਹਿਲੇ ਜੋ ਇਜ਼ਥੇ ਵਸਦੇ ਹੁੰਦੇ ਸਨ।
੪ਭਾਵ ਸ਼ਾਹੂਕਾਰ ਹੋਣ ਕਰਕੇ ਹੰਕਾਰੀ ਹੈ।
੫ਪੀੜ੍ਹਾ, ਮੂੜ੍ਹਾ।
੬ਚਰਨ ਨਾ ਰਖੇ।

Displaying Page 143 of 626 from Volume 1