Sri Gur Pratap Suraj Granth

Displaying Page 143 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੫੬

੨੨. ।ਸ਼੍ਰੀ ਅੰਮ੍ਰਿਤਸਰੋਣ ਵਜ਼ਲੇ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੨੩
ਦੋਹਰਾ: ਭਈ ਮਸੰਦਨਿ ਕੋ ਖਬਰ, -ਬਸੇ ਨ੧ ਗੁਰੂ ਕ੍ਰਿਪਾਲ।
ਖਰੇ ਹੋਇ ਹਟਿ ਕੈ ਗਏ੨, ਹਮਰੀ ਹੇਰਿ ਕੁਚਾਲ- ॥੧॥
ਚੌਪਈ: ਹਰਖਤਿ ਹੋਇ ਨਿਕਸਿ ਪੁਨ ਆਏ।
ਲੇਹਿ ਅੁਪਾਇਨ ਜੋ ਸਿਖ ਲਾਏ।
ਦਰਬ ਘਨੋ ਦੁਕੂਲ ਬਹੁ ਮੋਲੇ।
ਵਸਤੂ ਅਪਰ ਦੇਹਿ ਸਿਖ, ਸੋ ਲੇਣ੩ ॥੨॥
ਸਿਜ਼ਖਨਿ ਕੋ ਮੇਲਾ ਬਡ ਹੋਵਾ।
ਮਜ਼ਜਹਿ ਹਰਿਮੰਦਰ ਬਰ ਜੋਵਾ।
ਪੰਚਾਂਮ੍ਰਿਤ ਕਰਿਵਾਇ ਲਿਆਵਹਿ।
ਕਰਿ ਬੰਦਨਿ ਅਰਦਾਸ ਅਲਾਵਹਿ ॥੩॥
ਮਜ਼ਖਂ ਸਿਖ ਕੀਨਸਿ ਇਸ਼ਨਾਨ।
ਅਧਿਕ ਭਾਵਨਾ ਅੁਰ ਮਹਿ ਠਾਨਿ।
ਪਹਿਰੀ ਪੋਸ਼ਿਸ਼ ਪੁਨਹਿ ਨਵੀਨ।
ਪੰਚਾਂਮ੍ਰਿਤ ਕਰਿ੪ ਸੰਗੇ ਲੀਨਿ ॥੪॥
ਸ਼੍ਰੀ ਹਰਿ ਮੰਦਿਰ ਕੋ ਤਬਿ ਗਯੋ।
ਹਾਥ ਜੋਰਿ ਨਮ੍ਰੀ ਬਹੁ ਭਯੋ।
ਨਮਸਕਾਰ ਕਰਿ ਬਾਰੰਬਾਰ।
ਪੁਨ ਅਰਦਾਸ ਕਰਾਇ ਅੁਦਾਰ ॥੫॥
ਪੰਚਾਂਮ੍ਰਿਤ ਕੋ ਤਬਿ ਵੰਡਵਾਇ।
ਇਕਠੋ ਭੇ ਮਸੰਦ ਸਮੁਦਾਇ।
ਤਿਨ ਸਭਿ ਕੋ ਪਿਖਿ ਮਜ਼ਖਂ ਕਹੋ।
ਤੁਮ ਮਹਿ ਅਧਿਕ ਖੋਟ ਮੈਣ ਲਹੋ ॥੬॥
ਸ਼੍ਰੀ ਗੁਰੁ ਕਾਰਨ ਕਰਨ ਕ੍ਰਿਪਾਲ।
ਚਲਿ ਕਰਿ ਆਏ ਕਰਨਿ ਨਿਹਾਲ।
ਤੁਮ ਬੇਮੁਖ ਹੁਇ ਦੁਰੇ ਘਰਨਿ ਮੈਣ।
ਨਹਿ ਦਰਸ਼ਨ ਕੀਨਸਿ ਤਿਸ ਛਿਨ ਮੈਣ ॥੭॥
ਨਹਿ ਸਨਮਾਨ ਕੀਨਿ ਤਿਨ ਕੇਰਾ।

੧(ਰਾਮਦਾਸਪੁਰੇ ਵਿਜ਼ਚ) ਠਹਿਰੇ ਨਹੀਣ।
੨(ਸ੍ਰੀ ਅੰਮ੍ਰਿਤ ਸਰੋਵਰ ਪਾਸ) ਖੜੇ ਹੋ ਕੇ ਮੁੜ ਗਏ ਹਨ।
੩ਓਹ (ਮਸੰਦ) ਲੈਣਦੇ ਹਨ।
੪ਕਰਵਾਕੇ।

Displaying Page 143 of 437 from Volume 11