Sri Gur Pratap Suraj Granth

Displaying Page 145 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੦

ਨਹਿਣ ਅੁਕਸੇ੧ ਸੁ ਬਿਨਾਸ਼ੀ੨ ਭਏ ॥੧੩॥
ਇਸ ਪ੍ਰਕਾਰ ਗੁਰ ਫੇਰਾ ਪਾਇ।
ਬਹੁਰ ਖਡੂਰ ਬਿਰਾਜੇ ਆਇ।
ਸ਼੍ਰੀ ਅੰਗਦ ਨਿਤ ਬੇਪਰਵਾਹ।
ਨੀਰ ਕਮਲ ਸਮ ਲੇਪ ਨ ਕਾਹਿ ॥੧੪॥
ਬੁਰੀ ਭਲੀ ਕੁਛ ਸੁਨਹਿਣ ਨ ਕਹੈਣ।
ਅਪਨੇ ਪਰਚੇ ਮਹਿਣ ਨਿਤ ਰਹੈਣ।
ਆਸ਼੍ਰਮ ਬਰਨ ਰੀਤਿ ਜੋ ਧਰਿਹੀਣ।
ਸੋ ਗੁਰੁ ਸੰਗਤਿ ਕੋ ਨਹਿਣ ਕਰਿਹੀਣ ॥੧੫॥
ਇਕ ਸਮਾਨ ਆਸ਼੍ਰਮ ਅਰੁ ਧਰਮ।
ਸ਼੍ਰੀ ਗੁਰ ਕੇ ਇਨਿ ਤੇ ਨਿਹਭਰਮ੩।
ਮਾਟੀ ਕੇ ਬਾਸਨ ਕੋ ਦੇਖਿ।
ਮਿਲਹਿਣ ਨ ਕਰਮ ਜੁ ਕਰਤਿ ਵਿਸ਼ੇਖ੪ ॥੧੬॥
ਪ੍ਰੇਮ ਭਗਤਿ ਪਰਮੇਸ਼ੁਰ ਕੇਰੀ।
ਅੁਪਦੇਸ਼ਹਿਣ, ਇਹ ਮੁਜ਼ਖ ਬਡੇਰੀ।
ਲੋਕ ਬੇਦ ਕੁਲ ਕਰਮ ਪ੍ਰਚਾਰਾ।
ਕਰਹਿਣ ਨਹੀਣ, ਅਰ ਭੈ ਨਹਿਣ ਧਾਰਾ ॥੧੭॥
ਯਾਂ ਤੇ ਲੋਕ ਸਮੀਪ ਨ ਆਵੈਣ।
ਦੇਖਿ ਦੂਰ ਤੇ ਸੀਸ ਨਿਵਾਵੈਣ।
ਸੰਗਤਿ ਕਰਹਿਣ ਨ ਬੈਠਹਿਣ ਪਾਸਿ।
ਸੁਨਹਿਣ ਨ ਬਚਨ ਭਾਗ ਘਟ ਜਾਸ੫ ॥੧੮॥
ਸ਼੍ਰੀ ਨਾਨਕ ਕੀ ਸੰਗਤਿ ਜੇਈ।
ਦੂਰ ਦੂਰ ਤੇ ਆਵਹਿ ਤੇਈ।
ਦਰਸ਼ਨ ਪਰਸਹਿਣ ਬਾਣਛਤਿ੬ ਪਾਵੈਣ।
ਬਹੁਰ ਆਪਨੇ ਸਦਨ ਸਿਧਾਵੈਣ ॥੧੯॥
ਹੁਤੋ ਚਅੁਧਰੀ ਤਿਸੀ ਗਿਰਾਅੁਣ।
ਭਾਅੁ ਭਗਤਿ ਕੋ ਲਖਹਿ ਨ ਨਾਅੁਣ।


੧ਅੁਜ਼ਚੇ ਨਾ ਹੋਏ।
੨ਨਾਸ਼।
੩ਭਾਵ ਆਸ਼੍ਰਮ ਅਰ ਧਰਮਾਂ ਤੋਣ ਸ਼੍ਰੀ ਗੁਰੂ ਜੀ ਨਿਹਭਰਮ ਸਨ।
੪ਭਾਵ ਕਰਮਕਾਣਡੀ ਨਹੀਣ ਮਿਲਦੇ ਸਨ।
੫ਜਿਨ੍ਹਾਂ ਦੇ ਭਾਗ ਘਜ਼ਟ ਨਹੀਣ ਹਨ।
੬ਮਨਇਜ਼ਛਤ।

Displaying Page 145 of 626 from Volume 1