Sri Gur Pratap Suraj Granth

Displaying Page 145 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੫੮

੨੦. ।ਗ਼ੋਰ ਦੀ ਸ਼ਰ੍ਹਾ ਕੀਤਿਆਣ ਤੁਰਕ ਨਹੀਣ ਬਣਦਾ॥
੧੯ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੧
ਦੋਹਰਾ: *ਇਕ ਸਿਖ ਗਹਿ ਲੀਨਸਿ ਤਹਾਂ,
ਕੈਦ ਕਰੋ ਬਲ ਨਾਲ।
ਸੁੰਨਤ ਕਰਿ, ਸਿਰ ਕੇਸ਼ ਹਰਿ,
ਤਜ਼ਦੀ੧ ਕੀਨ ਬਿਸਾਲ ॥੧॥
ਚੌਪਈ: ਕਹਿ ਕਰਿ ਕਲਮਾ ਤਬੈ ਪਠਾਯੋ।
ਤਅੂ ਸਿਜ਼ਖ ਮਨ ਨਾਂਹਿ ਹਲਾਯੋ।
ਬਲ ਤੇ ਕਰੀ ਸ਼ਰ੍ਹਾ ਤਬਿ ਸਾਰੀ।
ਖਾਨੇ ਕੋ ਖਵਾਇ ਤਿਸ ਬਾਰੀ ॥੨॥
ੁਸਲ ਕਰਾਇ ਅਪਨਿ ਬਿਧਿ ਤਾਂਹੂ।
ਗੁਰ ਗੁਰ ਜਪੈ ਭਲੇ ਅੁਰ ਮਾਂਹੂ।
ਸਰਬ ਸ਼ਰ੍ਹਾ ਕਰਿ ਦੀਨੋ ਛੋਰ।
ਆਇ ਬਿਸੂਰਤਿ ਸੋ ਗੁਰ ਓਰ ॥੩॥
ਹੁਤੋ ਸਮਾਂ ਪਠਤੇ ਰਹਿਰਾਸ।
ਗੁਰ ਪਗ ਬੰਦੇ ਹੈ ਕਰਿ ਪਾਸ।
ਲਗੋ ਦਿਵਾਨ ਮਹਾਨ ਨਿਹਾਰੇ।
ਹਾਥ ਜੋਰਿ ਸਿਖ ਖਰੈ ਅੁਚਾਰੇ ॥੪॥
ਮੈਣ ਸਿਖ ਹੌਣ, ਸਾਚੇ ਪਤਿਸ਼ਾਹਿ।
ਰਣ ਮਹਿ ਲਰਤਿ ਗਿਰੋ ਛਿਤ ਮਾਂਹਿ।
ਭਈ ਮੂਰਛਾ ਹੋਸ਼ ਨ ਕੋਈ।
ਪਹੁਚੇ ਤੁਰਕ ਆਨਿ ਸਭਿ ਕੋਈ ॥੫॥
ਛੁਟੀ ਮੂਰਛਾ ਗਹਿ ਲੇ ਗਏ।
ਸ਼ਰ੍ਹਾ ਸਰਬ ਕੋ ਕਰਤੇ ਭਏ।
ਕਹਾਂ ਕਰੌਣ ਮੈਣ ਅਬੈ ਅੁਪਾਇ।
ਹਿੰਦੂ ਜਨਮ ਸਿਖੀ ਧ੍ਰਮ ਜਾਇ੨ ॥੬॥
ਜਿਸ ਬਿਧਿ ਰਹੈ ਰਖਹੁ ਦੁਖ ਪੈਹੌਣ।
ਨਤੁ ਮੈਣ ਚਿਖਾ ਬਨਾਇ ਜਲ ਹੌਣ।
ਬੂਝੋ ਗੁਰੂ ਕਰੀ ਕਿਸ ਸ਼ਰ੍ਹਾ?


*ਇਹ ਸੌ ਸਾਖੀ ਦੀ ੩੨ਵੀਣ ਸਾਖੀ ਹੈ।
੧ਗ਼ੋਰਾਵਰੀ।
੨ਮੇਰਾ ਹਿੰਦੂ ਜਨਮ ਹੈ ਸਿਜ਼ਖੀ ਧਰਮ ਜਾਣਦਾ ਹੈ।

Displaying Page 145 of 441 from Volume 18