Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੧
ਨਿਤਾਪਤ੍ਰੀ ਬਹੁਤੋ ਮਦਪਾਨੀ੧।
ਸਭਿ ਕੋ ਬਕਹਿ ਖੋਟਿ ਬਡਿ ਬਾਨੀ ॥੨੦॥
ਮਿਰਗੀ ਰੋਗ ਹੁਤੋ ਤਿਸ ਭਾਰੀ।
ਬਾਕੁਲ ਕਰਹਿ ਅੁਠਹਿ ਜਿਸ ਬਾਰੀ।
ਏਕ ਦਿਵਸ ਤਿਸ ਕੇ ਮਨ ਆਈ।
ਸੁਨਿ ਪਿਖਿ ਸ਼੍ਰੀ ਅੰਗਦ ਬਡਿਆਈ ॥੨੧॥
ਤਬਿ ਸਮੀਪ ਗੁਰ ਕੇ ਚਲਿ ਆਯੋ।
ਅਪਨੋ ਸਰਬ ਬ੍ਰਿਤਾਂਤ ਸੁਨਾਯੋ।
ਆਪ ਤਪਾ ਜੀ! ਪਰਮ ਕ੍ਰਿਪਾਲੁ।
ਸਭਿ ਭਾਖਹਿਣ ਤੁਮ ਸੁਜਸੁ ਬਿਸਾਲ ॥੨੨॥
ਰੋਗ ਅਧਿਕ ਮੇਰੇ ਤਨ ਮਾਂਹੀ।
ਕਰਹੁ ਕ੍ਰਿਪਾ ਜਿਮ ਇਹੁ ਮਿਟ ਜਾਹੀ।
ਤਬਿ ਪ੍ਰਤੀਤ ਅੁਰ ਮੋ ਕਹੁ ਆਵੈ।
ਜਿਮਿ ਇਹੁ ਕੀਰਤਿ ਬ੍ਰਿੰਦ ਸੁਨਾਵੈਣ੨ ॥੨੩॥
ਸੁਨਿ ਕ੍ਰਿਪਾਲੁ ਇਹੁ ਬਾਕ ਬਖਾਨਾ।
ਜੇਕਰਿ ਤਾਗ ਦੇਹਿਣ ਮਦਪਾਨਾ।
ਮਿਰਗੀ ਬਹੁਰ ਨ ਅੁਠਹਿ ਕਦਾਈ।
ਤਨ ਅਰੋਗ ਤੇਰੋ ਹੁਇ ਜਾਈ ॥੨੪॥
ਜੇ ਆਇਸੁ ਅੁਲਣਘਹਿਣ ਕਿਤ ਕਾਲਾ।
ਕਰਹਿਣ ਪਾਨ ਮਦ, ਹੋਇਣ ਨ ਟਾਲਾ।
ਤਹਿ ਮਿਰਗੀ ਹੋਵਹਿ ਤਨ ਆਨਿ।
ਜਿਸ ਤੇ ਬਿਨਸ ਜਾਹਿਣ ਤਵ ਪ੍ਰਾਨ ॥੨੫॥
ਸੁਨਿ ਬੰਦਨ ਕਰਿ ਸਦਨ ਸਿਧਾਰਾ।
ਤਾਗ ਦੀਨ ਮਦ ਪਾਨ ਕੁਢਾਰਾ੩।
ਰੋਗ ਮ੍ਰਿਗੀ ਕੋ ਭਯੋ ਬਿਨਾਸਾ।
ਸਦਾ ਅਰੋਗੀ ਹੋਇ ਹੁਲਾਸਾ ॥੨੬॥
ਚਿਰੰਕਾਲ ਸੁਖ ਭੋਗੋ ਪੀਨਾ।
ਮਨ ਕਠੋਰ ਨਹਿਣ ਕੀਨ ਪਤੀਨਾ।
ਭੂਲ ਗਯੋ ਜੜ੍ਹ ਗੁਰ ਕੇ ਬੈਨਿ।
੧ਸ਼ਰਾਬ ਪੀਂ ਵਾਲਾ।
੨ਭਾਵ, ਸਿਜ਼ਖ ਸਾਰੇ ਆਪ ਦਾ ਯਸ ਜਿਵੇਣ ਸੁਣਾਅੁਣਦੇ ਹਨ।
੩ਸ਼ਰਾਬ ਪੀਂ ਦੀ ਖੋਟੀ ਚਾਲ।