Sri Gur Pratap Suraj Granth

Displaying Page 146 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੫੯

੨੦. ।ਮੀਆਣਮੀਰ ਮਿਲਾਪ॥
੧੯ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨੧
ਦੋਹਰਾ: ਸ਼੍ਰੀ ਗੁਰ ਹਰਿ ਗੋਬਿੰਦ ਜੀ, ਕਏ ਪ੍ਰਾਤ ਇਸ਼ਨਾਨ।
ਖਾਨ ਪਾਨ ਕਰਿ ਕੈ ਪ੍ਰਭੂ, ਬੈਠੇ ਰੁਚਿਰ ਸਥਾਨ ॥੧॥
ਚੌਪਈ: ਢਰੇ ਦੁਪਹਿਰੇ ਹੋਈ ਸੁਚੇਤਾ।
ਸੁੰਦਰ ਸ਼ਸਤ੍ਰ ਸੁ ਬਸਤ੍ਰ ਸਮੇਤਾ।
ਬ੍ਰਿਧ ਸੋਣ ਕਹੋ ਬਾਕ ਗੰਭੀਰ।
ਮੀਆਣ ਮੀਰ ਇਹਾਂ ਬਡ ਪੀਰ ॥੨॥
ਤਿਨ ਕੋ ਮੇਲ ਭਯੋ ਕਬਿ ਨਾਂਹੀ।
ਨਿਸ਼ਚੈ ਬ੍ਰਹਮ ਗਾਨ ਕੇ ਮਾਂਹੀ।
ਮਹਾਂ ਸ਼ਕਤਿ ਜੁਤਿ ਚਹਹਿ ਸੁ ਕਰੈ।
ਤਅੂ ਛਿਮਾ ਧੀਰਜ ਗੁਨ ਧਰੈ ॥੩॥
ਬ੍ਰਿਧ ਨੇ ਭਨੋ ਜਿ ਸਿਮਰੋ ਮਨ ਮੈਣ।
ਤੌ ਦਰਸ਼ਨ ਦੈ ਹੈਣ ਗੁਨ ਜਿਨ ਮੈਣ।
ਜਾਮ ਦਿਵਸ ਬਾਕੀ ਜਬਿ ਰਹੋ।
ਮੀਆਣ ਮੀਰ ਪ੍ਰਸੰਗ ਸੁ ਲਹੋ੧ ॥੪॥
ਦਰਸ਼ਨ ਕੋ ਗਮਨੋ੨ ਤਜਿ ਥਾਨ।
ਸ਼੍ਰੀ ਗੁਰ ਸਰਬ ਬਾਰਤਾ ਜਾਨਿ।
ਕਹਤਿ ਸ਼ੀਘ੍ਰ ਹੀ ਹਯ ਮੰਗਵਾਯੋ।
ਹੁਇ ਅਰੂਢ ਕਰਿ ਬੇਗ ਚਲਾਯੋ ॥੫॥
ਘਰ ਤੇ ਪੀਰ ਥੋਰ ਈ ਚਲੇ।
ਜਾਇ ਅਗਾਅੂ ਸਤਿਗੁਰ ਮਿਲੇ।
ਲੋਕ ਬਿਲੋਕਤਿ ਇਮ ਲਖਿ ਪਾਯੋ।
ਲੇਨਿ ਗੁਰੂ ਕੋ ਆਗੇ ਆਯੋ ॥੬॥
ਹੇਰਿ ਪਰਸਪਰ ਵਧੋ ਅਨਦ।
ਮੀਆਣ ਮੀਰ ਮਿਲੇ ਕਰ ਬੰਦਿ।
ਸ਼੍ਰੀ ਹਰਿ ਗੋਬਿੰਦ ਅੁਤਰਨਿ ਲਾਗੇ।
ਗਹੀ ਰਕਾਬ ਸ਼ੀਘ੍ਰ ਹੁਇ ਆਗੇ ॥੭॥
ਹਯ ਪਰ ਚਢੇ ਲਿਯੇ ਚਲਿ ਆਯੋ।
ਹਾਥ ਰਕਾਬ ਸੰਗ ਇਕ ਲਾਯੋ।


੧ਜਾਣ ਲਿਆ।
੨(ਮੀਆਣ ਮੀਰ) ਟੁਰਿਆ।

Displaying Page 146 of 494 from Volume 5